ਬੀਚ ਗਰਲ ਕਾਰਨ ਫੁੱਟਬਾਲਰ ਕੇਲੀ ਵਾਲਕਰ ਦੀ ਪਤਨੀ ਐਨੀ ਨੇ ਛੱਡਿਆ ਘਰ

Monday, May 06, 2019 - 06:37 PM (IST)

ਬੀਚ ਗਰਲ ਕਾਰਨ ਫੁੱਟਬਾਲਰ ਕੇਲੀ ਵਾਲਕਰ ਦੀ ਪਤਨੀ ਐਨੀ ਨੇ ਛੱਡਿਆ ਘਰ

ਜਲੰਧਰ : ਰਿਐਲਿਟੀ ਚੈਟ ਸ਼ੋਅ ਦੌਰਾਨ ਬੀਚ ਸਟੋਰ ਲਾਰਾ ਬ੍ਰਾਊਨ ਦੇ ਫੁੱਟਬਾਲਰ ਕੇਲੀ ਵਾਲਕਰ ਨਾਲ ਜੁੜੇ ਖੁਲਾਸੇ ਕਰਨ ਤੋਂ ਬਾਅਦ ਉਸਦੀ ਜ਼ਿੰਦਗੀ ਵਿਚ ਭੂਚਾਲ ਆ ਗਿਆ ਹੈ। ਦਰਅਸਲ ਲਾਰਾ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਕੈਲੀ ਦੇ ਨਾਲ ਉਸਦੀ 2 ਲੱਖ ਪੌਂਡ ਮਹਿੰਗੀ ਕਾਰ ਵਿਚ ਨੇੜਤਾ ਵਧਾਈ ਸੀ। ਲਾਰਾ ਦੇ ਇਸ ਖੁਲਾਸੇ ਤੋਂ ਬਾਅਦ ਤੋਂ ਹੀ ਕੈਲੀ ਦਾ ਸਾਥ ਉਸਦੀ ਪਤਨੀ ਐਨੀ ਕਿਲਨਰ ਨੇ ਛੱਡ ਦਿੱਤਾ ਹੈ। ਬੀਤੇ ਦਿਨੀਂ ਕੇਲੀ ਨੂੰ ਇਕੱਲੇ ਹੀ ਸ਼ਾਪਿੰਗ ਕਰਦਿਆਂ ਦੇਖਿਆ ਗਿਆ। ਕਾਲੀ ਮਰਸੀਡੀਜ਼ ਵਿਚ ਸ਼ਾਪਿੰਗ ਲਈ ਆਏ ਕੈਲੀ ਦੇ ਬਾਰੇ ਵਿਚ ਉਸਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਉਹ ਇਸ ਦੌਰਾਨ ਉਹ ਉਹੀ ਸਭ ਕੁਝ ਕਰ ਰਿਹਾ ਹੈ, ਜਿਹੜਾ ਰਿਸ਼ਤਾ ਟੁੱਟਣ ਤੋਂ ਬਾਅਦ ਇਕ ਵਿਅਕਤੀ ਕਰਦਾ ਹੈ। ਅਰਥਾਤ ਖੁਦ  ਨੂੰ ਸ਼ਾਪਿੰਗ ਵਿਚ ਰੁਝੇ ਰੱਖਣਾ, ਘਰ ਦੀ ਬਜਾਏ ਹੋਟਲਾਂ ਵਿਚ ਰਹਿਣਾ, ਮੀਡੀਆ ਵਿਚ ਜ਼ਿਆਦਾ ਨਾ ਆਉਣਾ ਆਦਿ। 

PunjabKesari

ਜ਼ਿਕਰਯੋਗ ਹੈ ਕਿ ਕੇਲੀ ਤੇ ਉਸਦੀ ਪਤਨੀ ਐਨੀ ਨੂੰ ਫੁੱਟਬਾਲ ਜਗਤ ਦੀਆਂ ਸਭ ਤੋਂ ਗਲੈਮਰਸ ਜੋੜੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਬੀਤੇ ਸਾਲ ਹੋਏ ਫੀਫਾ ਵਿਸ਼ਵ ਕੱਪ ਦੌਰਾਨ ਵੀ ਐਨੀ ਆਪਣੀ ਗਲੈਮਰਸ ਲੁਕ ਕਾਰਨ ਕਾਫੀ ਪ੍ਰਸਿੱਧ ਹੋਈ ਸੀ। ਦੋਵਾਂ ਦੇ ਵਿਆਹ ਤੋਂ ਬਾਅਦ 3 ਬੱਚੇ ਹੋਏ ਪਰ ਇਸਦੇ ਬਾਵਜੂਦ ਐਨੀ ਨੇ ਆਫਣੀ ਫਿਗਰ ਮੈਂਟੇਨ ਰੱਖੀ। ਕੈਲੀ ਵਾਲਕਰ 2017 ਵਿਚ ਮਾਨਚੈਸਟਰ ਸਿਟੀ ਵਲੋਂ 50 ਮਿਲੀਅਨ ਪੌਂਡ ਦੀ ਡੀਲ ਤੋਂ ਬਾਅਦ ਚਰਚਾ ਵਿਚ ਆਇਆ ਸੀ। ਇਸ ਵੱਡੀ ਡੀਲ ਕਾਰਨ ਉਸਨੂੰ ਹਰ ਹਪਤੇ 1 ਲੱਖ 30 ਹਜ਼ਾਰ ਪੌਂਡ ਮਿਲ ਰਹੇ ਸਨ।


Related News