ਫੁੱਟਬਾਲ ਏਸ਼ੀਆ ਕੱਪ : ਈਰਾਨ ਨੂੰ 3-0 ਨਾਲ ਹਰਾ ਕੇ ਜਾਪਾਨ ਫਾਈਨਲ ''ਚ
Tuesday, Jan 29, 2019 - 09:11 PM (IST)

ਅਲ-ਆਯੀਨ— ਯੂਯਾ ਓਸਾਕੋ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਚਾਰ ਵਾਰ ਦੇ ਚੈਂਪੀਅਨ ਜਾਪਾਨ ਨੇ ਈਰਾਨ ਨੂੰ 3-0 ਨਾਲ ਹਰਾ ਕੇ ਏ. ਐੱਫ. ਸੀ. ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਜਾਪਾਨ ਦਾ ਹੁਣ ਇਕ ਫਰਵਰੀ ਨੂੰ ਹੋਣ ਵਾਲੇ ਫਾਈਨਲ ਵਿਚ ਕਤਰ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਜਾਪਾਨ ਦੇ ਹੱਥੋਂ ਸੋਮਵਾਰ ਨੂੰ ਮੈਚ ਹਾਰਨ ਤੋਂ ਬਾਅਦ ਈਰਾਨ ਟੀਮ ਦੇ ਪ੍ਰਮੁੱਖ ਕੋਚ ਕਾਰਲੋਸ ਕਵੇਰੋਜ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਵੇਰੋਜ਼ 2011 ਤੋਂ ਈਰਾਨ ਟੀਮ ਦੇ ਕੋਚ ਸਨ। ਅਸਤੀਫਾ ਦੇਣ ਤੋਂ ਉਨ੍ਹਾਂ ਨੇ ਕਿਹਾ ਕਿ ਹੁਣ ਸਭ ਖਤਮ ਹੋ ਗਿਆ ਹੈ ਪਰ ਮੈਨੂੰ ਇਹ ਕਹਿਣ 'ਚ ਖੁਸ਼ੀ ਤੇ ਮਾਣ ਹੈ ਕਿ ਮੈਂ ਟੀਮ ਦੇ ਲਈ ਆਪਣਾ ਸਰਵਸ੍ਰੇਸ਼ਠ ਕੀਤਾ।