ਕ੍ਰਿਕਟ ਜਗਤ ''ਚ ਸੋਗ ਦੀ ਲਹਿਰ, ਧਾਕੜ ਕ੍ਰਿਕਟਰ ਦਾ ਹੋਇਆ ਦੇਹਾਂਤ

Tuesday, Dec 02, 2025 - 06:00 PM (IST)

ਕ੍ਰਿਕਟ ਜਗਤ ''ਚ ਸੋਗ ਦੀ ਲਹਿਰ, ਧਾਕੜ ਕ੍ਰਿਕਟਰ ਦਾ ਹੋਇਆ ਦੇਹਾਂਤ

ਸਪੋਰਟਸ ਡੈਸਕ- ਏਸ਼ੇਜ਼ ਸੀਰੀਜ਼ ਦਾ ਆਯੋਜਨ ਹੋ ਚੁੱਕਾ ਹੈ। ਏਸ਼ੇਜ਼ ਸੀਰੀਜ਼ ਦਾ ਦੂਜਾ ਮੈਚ 4 ਦਸੰਬਰ ਤੋਂ ਗਾਬਾ 'ਚ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਇੰਗਲੈਂਡ ਕ੍ਰਿਕਟਰ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਾਬਕਾ ਦਿੱਗਜ ਖਿਡਾਰੀ ਰਾਬਿਨ ਸਮਿਥ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 62 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਰਾਬਿਨ ਨੇ ਇੰਗਲੈਂਡ ਕ੍ਰਿਕਟ ਲਈ ਕਾਫੀ ਯੋਗਦਾਨ ਦਿੱਤਾ ਸੀ। ਉਨ੍ਹਾਂ ਨੇ 1980-90 ਦੇ ਦਹਾਕੇ 'ਚ ਇੰਗਲੈਂਡ ਦੀ ਅਗਵਾਈ ਕੀਤੀ ਸੀ। 62 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਸਟ੍ਰੇਲੀਆ 'ਚ ਆਖਰੀ ਸਾਹ ਲਿਆ। 

ਟੈਸਟ ਕ੍ਰਿਕਟ 'ਚ ਅਹਿਮ ਯੋਗਦਾਨ

ਸਮਿਥ ਨੇ 1988 ਤੋਂ 1996 ਵਿਚਕਾਰ ਇੰਗਲੈਂਡ ਲਈ 62 ਟੈਸਟ ਮੈਚ ਖੇਡੇ। 1993 'ਚ ਐਜਬੇਸਟਨ 'ਚ ਸਮਿਥ ਨੇ ਆਸਟ੍ਰੇਲੀਆ ਖਿਲਾਫ ਵਨਡੇ ਮੈਚ 'ਚ ਨਾਬਾਦ 167 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਟੈਸਟ ਅਤੇ ਵਨਡੇ 'ਚ ਉਨ੍ਹਾਂ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਸੀ। ਉਹ ਆਪਣੀ ਸ਼ਾਨਦਾਰ ਗੇਂਦਬਾਜ਼ੀ ਲਈ ਵੀ ਜਾਣੇ ਜਾਂਦੇ ਸਨ। ਕਈ ਸਾਲਾਂ ਤਕ ਉਨ੍ਹਾਂ ਨੇ ਫੈਨਜ਼ ਦਾ ਆਪਣੀ ਬੱਲੇਬਾਜ਼ੀ ਨਾਲ ਮਨੋਰੰਜਨ ਕੀਤਾ ਸੀ। 

ਇੰਗਲੈਂਡ ਕ੍ਰਿਕਟ ਬੋਰਡ ਨੇ ਜਤਾਇਆ ਦੁੱਖ

ਈਸੀਬੀ ਦੇ ਚੇਅਰਮੈਨ ਰਿਚਰਡ ਥੌਂਪਸਨ ਨੇ ਕਿਹਾ, "ਰਾਬਿਨ ਸਮਿਥ ਇੱਕ ਅਜਿਹਾ ਖਿਡਾਰੀ ਸੀ ਜਿਸਨੇ ਦੁਨੀਆ ਦੇ ਕੁਝ ਸਭ ਤੋਂ ਤੇਜ਼ ਗੇਂਦਬਾਜ਼ਾਂ ਨਾਲ ਤਾਲਮੇਲ ਬਣਾਈ ਰੱਖਿਆ, ਹਮਲਾਵਰ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਇੱਕ ਬੇਬਾਕ ਮੁਸਕਰਾਹਟ ਅਤੇ ਸ਼ਾਨਦਾਰ ਲਚਕੀਲੇਪਣ ਨਾਲ ਕੀਤਾ। ਉਨ੍ਹਾਂ ਨੇ ਅਜਿਹਾ ਇਸ ਤਰੀਕੇ ਨਾਲ ਕੀਤਾ ਜਿਸ ਨਾਲ ਇੰਗਲੈਂਡ ਦੇ ਪ੍ਰਸ਼ੰਸਕਾਂ ਨੂੰ ਬਹੁਤ ਮਾਣ ਮਿਲਿਆ ਅਤੇ ਮਨੋਰੰਜਨ ਦੀ ਕੋਈ ਕਮੀ ਨਹੀਂ ਸੀ।"

ਕੇਵਿਨ ਪੀਟਰਸਨ ਨੇ ਵੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਰਾਬਿਨ ਸਮਿਥ ਦੇ ਦੁਖਦਾਈ ਦੇਹਾਂਤ ਬਾਰੇ ਸੁਣ ਕੇ ਮੇਰਾ ਦਿਲ ਟੁੱਟ ਗਿਆ ਹੈ! ਜੱਜ ਦੀ ਯਾਦ ਹਮੇਸ਼ਾ ਮੇਰੇ ਦਿਲ ਵਿੱਚ ਰਹੇਗੀ! ਉਨ੍ਹਾਂ ਦੇ ਪੂਰੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।"


author

Rakesh

Content Editor

Related News