OMG! ਸਾਬਕਾ ਮੁੱਕੇਬਾਜ਼ ਮੇਵੇਦਰ ਨੂੰ ਰਿੰਗ ’ਚ ਵਾਪਸੀ ਲਈ ਮਿਲਣਗੇ 4417 ਕਰੋੜ ਰੁਪਏ!

Friday, Mar 13, 2020 - 09:40 AM (IST)

OMG! ਸਾਬਕਾ ਮੁੱਕੇਬਾਜ਼ ਮੇਵੇਦਰ ਨੂੰ ਰਿੰਗ ’ਚ ਵਾਪਸੀ ਲਈ ਮਿਲਣਗੇ 4417 ਕਰੋੜ ਰੁਪਏ!

ਸਪੋਰਟਸ ਡੈਸਕ— ਧਾਕੜ ਅਮਰੀਕੀ ਮੁੱਕੇਬਾਜ਼ ਫਲਾਇਡ ਮੇਵੇਦਰ ਨੇ ਕਿਹਾ ਕਿ ਉਹ 600 ਮਿਲੀਅਨ ਡਾਲਰ (4417 ਕਰੋੜ ਰੁਪਏ) ਵਿਚ ਯੂਐਫਸੀ ਸਟਾਰ ਖਬਿਬ ਨੁਮਰਾਗੋਮੇਦੋਵ ਦਾ ਸਾਹਮਣਾ ਕਰਨ ਲਈ ਤਿਆਰ ਹਨ। ਫਲਾਇਡ ਮੇਵੇਦਰ ਨੇ ਅਗਸਤ 2017 ਵਿਚ ਕੋਨੋਰ ਮੱਕਗ੍ਰੇਗੋਰ ਨੂੰ ਹਰਾ ਕੇ 50-0 ਦੇ ਰਿਕਾਰਡ ਨਾਲ ਪ੍ਰੋਫੈਸ਼ਨਲ ਕੈਰੀਅਰ ਦਾ ਅੰਤ ਕੀਤਾ ਸੀ। ਖਬਿਬ ਨੂੰ ਇਸ ਮੁਕਾਬਲੇ ਲਈ 100 ਮਿਲੀਅਨ ਡਾਲਰ (736 ਕਰੋੜ ਰੁਪਏ) ਦੀ ਪੇਸ਼ਕਸ਼ ਕੀਤੀ ਗਈ ਹੈ। ਫਲਾਇਡ ਮੇਵੇਦਰ ਨੇ ਕਿਹਾ ਸੀ ਕਿ ਉਹ ਸੰਨਿਆਸ ਤੋਂ ਵਾਪਸੀ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਦੇ ਮੁਕਾਬਲੇ ਲਈ ਮੋਟੀ ਰਕਮ ਦਿੱਤੀ ਜਾਵੇ। ਜੇ 600 ਮਿਲੀਅਨ ਡਾਲਰ ਦੀ ਰਕਮ ਅਦਾ ਕੀਤੀ ਜਾਂਦੀ ਹੈ ਤਾਂ ਉਹ ਖਬਿਬ ਨੁਮਾਰਗੋਮੇਦੋਵ ਜਾਂ ਕੋਨੋਰ ਮੱਕਗ੍ਰੇਗੋਰ ਖ਼ਿਲਾਫ਼ ਰਿੰਗ ਵਿਚ ਵਾਪਸੀ ਕਰਨ ਨੂੰ ਤਿਆਰ ਹਨ।

PunjabKesari

ਪਿਛਲੇ ਕੁਝ ਸਮੇਂ ਤੋਂ ਮੇਵੇਦਰ ਦੇ ਰਿੰਗ ਵਿਚ ਵਾਪਸੀ ਦੇ ਚਰਚੇ ਹੋ ਰਹੇ ਸਨ ਪਰ ਕੋਈ ਮਾਮਲਾ ਤੈਅ ਨਾ ਹੋ ਪਾ ਰਿਹਾ ਸੀ। ਖਬਿਬ ਨੇ ਕਿਹਾ, ਸਾਊਦੀ ਅਰਬ ਦੇ ਫਾਈਟ ਮੈਕਰਜ਼ ਨੇ ਮੈਨੂੰ ਫਲਾਇਡ ਨਾਲ ਲੜਨ ਲਈ 100 ਮਿਲੀਅਨ ਡਾਲਰ ਦੀ ਪੇਸ਼ਕਸ਼ ਹੋਈ ਹੈ। 31 ਸਾਲ ਦੇ ਰੂਸੀ ਫਾਈਟਰ ਨੁਮਾਰਗੋਮੇਦੋਵ ਨੇ 2019 ਵਿਚ ਮੱਕਗ੍ਰੇਗੋਰ ਨੂੰ ਹਰਾਇਆ ਸੀ ਅਤੇ ਹੁਣ ਉਹ 43 ਸਾਲ ਦੇ ਮੇਵੇਦਰ ਨਾਲ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਆਮਤੌਰ ‘ਤੇ ਪੈਸੇ ਨੂੰ ਅਹਿਮੀਅਤ ਨਹੀਂ ਦਿੰਦੇ ਪਰ 736 ਕਰੋੜ ਰੁਪਏ ਬਹੁਤ ਵੱਡੀ ਰਕਮ ਹੈ ਅਤੇ ਉਹ ਇਸ ਲਈ ਰਿੰਗ ਵਿਚ ਉਤਰਨ ਲਈ ਰਾਜ਼ੀ ਹੈ। 31 ਸਾਲ ਦੇ ਨੁਮਾਰਗੋਮੇਦੋਵ ਯੂਐਫਸੀ ਲਾਈਟਵੇਟ ਚੈਂਪੀਅਨ ਹਨ ਅਤੇ ਇਸ ਵਿਚ ਉਨ੍ਹਾਂ ਦਾ ਰਿਕਾਰਡ 28-0 ਦਾ ਰਿਹਾ ਹੈ। ਉਨ੍ਹਾਂ ਨੇ ਇਸ ਵਿਚ 8 ਬਾਉਟ ਨਾਕਆਊਟ ਦੇ ਰੂਪ ਵਿਚ ਜਿੱਤੇ ਹਨ। ਉਹ ਇਸ ਸਮੇਂ ਐਮਐਮਏ ਦੇ ਸਭ ਤੋਂ ਵੱਡੇ ਸਟਾਰ ਹਨ। ਉਨ੍ਹਾਂ ਨੇ 6 ਅਕਤੂਬਰ ਨੂੰ ਯੂਐਫਸੀ 229 ਵਿਚ ਮਾਕਗ੍ਰੇਗੋਰ ਨੂੰ ਚੌਥੇ ਦੌਰ ਵਿਚ ਹਰਾਇਆ ਸੀ।


author

Tarsem Singh

Content Editor

Related News