ਪਹਿਲੀ ਵਾਰ ਕ੍ਰਿਕਟ ਇਤਿਹਾਸ 'ਚ ਦੋਨੋਂ ਪਾਰੀਆਂ 'ਚ ਜ਼ੀਰੋ ਤੇ ਆਊਟ ਹੋਏ ਦੋਨੋਂ ਵਿਕਟਕੀਪਰ
Saturday, Jul 27, 2019 - 11:44 AM (IST)

ਸਪੋਰਟਸ ਡੈਸਕ— ਲਾਰਡਸ ਦੇ ਮੈਦਾਨ 'ਤੇ ਇੰਗਲੈਂਡ ਨੇ ਪਹਿਲੀ ਪਾਰੀ ਦੇ ਝਟਕਿਆਂ ਤੋਂ ਉੱਬਰਦੇ ਹੋਏ ਆਇਰਲੈਂਡ ਨੂੰ ਟੈਸਟ ਮੈਚ 'ਚ 143 ਦੌੜਾਂ ਨਾਲ ਜਿੱਤ ਹਾਸਲ ਕਰ ਲਈ। ਆਇਰਲੈਂਡ ਦੇ ਸਾਹਮਣੇ ਦੂਜੀ ਪਾਰੀ 'ਚ ਜਿੱਤ ਲਈ 182 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਪੂਰੀ ਟੀਮ 38 ਦੌੜਾਂ 'ਤੇ ਆਲ ਆਊਟ ਹੋ ਗਈ।
ਇੰੰਗਲੈਂਡ ਦੇ ਵਿਕਟਕੀਪਰ ਜੌਨੀ ਬੇਅਰਸਟੋ ਤੇ ਆਇਰਲੈਂਡ ਦੇ ਵਿਕਟਕੀਪਰ ਗੈਰੀ ਵਿਲਸਨ ਦੋਨੋਂ ਹੀ ਇਸ ਟੈਸਟ 'ਚ ਆਪਣਾ ਖਾਤਾ ਤੱਕ ਨਹੀਂ ਖੋਲ ਸਕੇ। ਟੈਸਟ ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ ਜਦੋਂ ਦੋਨਾਂ ਟੀਮਾਂ ਦੇ ਵਿਕਟਕੀਪਰ ਕੋਈ ਦੌੜਾਂ ਨਹੀਂ ਬਣਾ ਸਕੇ ਹੋਣ। ਇਸ ਦੇ ਨਾਲ ਹੀ ਨੰਬਰ 5 ਤੋਂ 7 ਤੱਕ ਦੇ ਬੱਲੇਬਾਜ਼ ਵੀ ਜ਼ੀਰੋ 'ਤੇ ਆਊਟ ਹੋਏ ਜੋ ਕਿਸੇ ਟੈਸਟ ਮੈਚ 'ਚ ਸਭ ਤੋਂ ਜ਼ਿਆਦਾ ਹੈ।
ਬੇਅਰਸਟੋ ਪਹਿਲੀ ਪਾਰੀ 'ਚ ਟਿਮ ਮੁਰਤਾਗ ਦੀ ਗੇਂਦ 'ਤੇ ਆਊਟ ਹੋਏ। ਉਥੇ ਹੀ ਦੂਜੀ ਪਾਰੀ 'ਚ ਉਨ੍ਹਾਂ ਨੂੰ ਮਾਰਕ ਏਡੇਰ ਨੇ ਆਊਟ ਕੀਤਾ। ਉਥੇ ਹੀ ਵਿਲਸਨ ਪਹਿਲੀ ਪਾਰੀ 'ਚ ਸਟੋਨ ਦਾ ਸ਼ਿਕਾਰ ਬਣੇ ਉਥੇ ਹੀ ਦੂਜੀ ਪਾਰੀ 'ਚ ਉਨ੍ਹਾਂ ਨੂੰ ਕਰਿਸ ਵੋਕਸ ਨੇ ਆਊਟ ਕੀਤਾ।