ਦੱਖਣੀ ਕੋਰੀਆ ਦੌਰੇ ''ਤੇ ਟੀਮ ਇੰਡੀਆ ਨੂੰ ਮਿਲੀ ਪਹਿਲੀ ਹਾਰ

03/08/2018 3:26:18 PM

ਸੋਲ, (ਬਿਊਰੋ)— ਭਾਰਤੀ ਮਹਿਲਾ ਹਾਕੀ ਟੀਮ ਕੋਰੀਆ ਦੌਰੇ 'ਤੇ ਲਗਾਤਾਰ ਦੋ ਮੈਚ ਜਿੱਤਣ ਦੇ ਬਾਅਦ ਆਪਣੀ ਲੈਅ ਗੁਆ ਬੈਠੀ ਅਤੇ ਉਸ ਨੂੰ ਤੀਜੇ ਮੈਚ 'ਚ ਮੇਜ਼ਬਾਨ ਦੱਖਣੀ ਕੋਰੀਆ ਦੇ ਹੱਥੋਂ ਵੀਰਵਾਰ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਭਾਰਤੀ ਟੀਮ ਪੰਜ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅੱਗੇ ਹੈ। ਸੀਰੀਜ਼ ਦਾ ਚੌਥਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। 

ਮੈਚ ਦੇ ਤਿੰਨੇ ਗੋਲ ਪਹਿਲੇ 16 ਮਿੰਟ 'ਚ ਚਾਰ ਮਿੰਟ ਦੇ ਵਕਫੇ 'ਚ ਹੋਏ। ਸਿਊਲ ਦੀ ਚਿਓਨ ਨੇ 12ਵੇਂ ਮਿੰਟ 'ਚ ਹੀ ਕੋਰੀਆ ਨੂੰ ਬੜ੍ਹਤ ਦਿਵਾ ਦਿੱਤੀ। ਯੁਰਿਮ ਲੀ ਨੇ 14ਵੇਂ ਮਿੰਟ 'ਚ ਸਕੋਰ 2-0 ਕਰ ਦਿੱਤਾ। ਭਾਰਤ ਨੇ ਵਾਪਸੀ ਕਰਦੇ ਹੋਏ 16ਵੇਂ ਮਿੰਟ 'ਚ ਆਪਣਾ ਗੋਲ ਕੀਤਾ। ਪਰ ਇਸ ਤੋਂ ਬਾਅਦ ਭਾਰਤੀ ਟੀਮ ਬਰਾਬਰੀ ਦਾ ਗੋਲ ਨਾ ਕਰ ਸਕੀ। ਭਾਰਤ ਦਾ ਇਕਮਾਤਰ ਗੋਲ ਲਾਲਰੇਮਸਿਆਮੀ ਨੇ ਕੀਤਾ। ਮੈਚ ਦੇ ਤੀਜੇ ਅਤੇ ਚੌਥੇ ਕੁਆਰਟਰ 'ਚ ਕੋਈ ਗੋਲ ਨਹੀਂ ਹੋਇਆ। ਕੋਰੀਆਈ ਗੋਲਕੀਪਰ ਹੈਬਿਨ ਜੁੰਗ ਨੇ ਕੁਝ ਹੋਰ ਚੰਗੇ ਬਚਾਅ ਕਰਕੇ ਭਾਰਤ ਨੂੰ ਬਰਾਬਰੀ ਦਾ ਗੋਲ ਕਰਨ ਤੋਂ ਰੋਕ ਦਿੱਤਾ।


Related News