ਗੇਂਦ ਨਾਲ ਛੇੜਛਾੜ ''ਤੇ ਫਿੰਚ ਨੇ ਜ਼ਾਂਪਾ ਦਾ ਕੀਤਾ ਬਚਾਅ, ਕਿਹਾ- ਗਰਮ ਕਰ ਰਿਹਾ ਸੀ ਹੱਥ

06/10/2019 4:41:33 PM

ਲੰਡਨ : ਆਸਟਰੇਲੀਆਈ ਕਪਤਾਨ ਐਰੋਨ ਫਿੰਚ ਨੇ ਕਿਹਾ ਕਿ ਐਡਮ ਜ਼ਾਂਪਾ ਭਾਰਤ ਖਿਲਾਫ ਵਰਲਡ ਕੱਪ ਮੈਚ ਦੌਰਾਨ ਹੱਥ ਗਰਮ ਕਰਨ ਲਈ ਜੇਬ 'ਚ ਪਾ ਰਿਹਾ ਸੀ ਅਤੇ ਇਸ ਤਰ੍ਹਾਂ ਨਾਲ ਉਸ ਨੇ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਕਿ ਇਹ ਲੈਗ ਸਪਿਨਰ ਗੇਂਦ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜ਼ਾਂਪਾ ਦੀਆਂ ਕੁਝ ਤਸਵੀਰਾਂ ਵਿਚ ਦਿਖਾਇਆ ਗਿਆ ਕਿ ਉਹ ਗੇਂਦ ਕਰਨ ਤੋਂ ਪਹਿਲਾਂ ਆਪਣੀ ਜੇਬ ਵਿਚ ਹੱਥ ਪਾ ਰਿਹਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗੇਂਦ ਨਾਲ ਛੇੜਛਾੜ ਦੀ ਚਰਚਾ ਹੋਣ ਲੱਗੀ। ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨਾਲ ਜੁੜਿਆ ਪਿਛਲੇ ਸਾਲ ਦਾ ਵਿਵਾਦ ਅਜੇ ਵੀ ਆਸਟਰੇਲੀਆਈ ਟੀਮ ਦੇ ਨਾਲ-ਨਾਲ ਹੀ ਚੱਲ ਰਿਹਾ ਹੈ। ਅਜਿਹੇ 'ਚ ਫਿੰਚ ਨੂੰ ਭਾਰਤ ਹੱਥੋਂ 36 ਦੌੜਾਂ ਨਾਲ ਹਾਰ ਦੇ ਬਾਅਦ ਸਫਾਈ ਦੇਣੀ ਪਈ।

PunjabKesari

ਫਿੰਚ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਤਸਵੀਰ ਨਹੀਂ ਦੇਖੀਆਂ ਪਰ ਮੈਂ ਜਾਣਦਾ ਹਾਂ ਕਿ ਉਹ ਹੱਥ ਗਰਮ ਕਰਨ ਲਈ ਆਪਣੀ ਜੇਬ ਵਿਚ ਪਾ ਰਿਹਾ ਸੀ। ਉਹ ਆਪਣੇ ਕੋਲ 'ਹੈਂਡ ਵਾਰਮਰ' ਰਖਦਾ ਹੈ। ਮੈਂ ਅਸਲ 'ਚ ਤਸਵੀਰਾਂ ਨਹੀਂ ਦੇਖੀਆਂ ਇਸ ਲਈ ਮੈਂ ਇਸ 'ਤੇ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਪਰ ਇਹ ਸੱਚ ਹੈ ਕਿ ਹਰ ਮੈਚ ਵਿਚ ਉਸਦੇ ਕੋਲ 'ਹੈਂਡ ਵਾਰਮਰ' ਹੁੰਦਾ ਹੈ।''

PunjabKesari


Related News