ਕੁਰਸੀ ਨੂੰ ਬੱਲਾ ਮਾਰਨ ''ਤੇ ਫਿੰਚ ਨੂੰ ਲੱਗੀ ਫਿਟਕਾਰ
Tuesday, Feb 19, 2019 - 12:12 AM (IST)

ਮੈਲਬੋਰਨ— ਮੈਲਬੋਰਨ 'ਚ ਮੈਲਬੋਰਨ ਰੇਨੇਗਡਸ ਤੇ ਮੈਲਬੋਰਨ ਸਟਾਰਸ ਵਿਚਾਲੇ ਖਿਤਾਬੀ ਮੁਕਾਬਲੇ 'ਚ ਰੇਨੇਗਡਸ ਨੇ 13 ਦੌੜਾਂ ਨਾਲ ਜਿੱਤ ਦਰਜ ਕਰਕੇ ਪਹਿਲੀ ਵਾਰ ਬਿੱਗ ਬੈਸ਼ ਲੀਗ ਜਿੱਤੀ। ਇਸ ਮੈਚ 'ਚ ਕਪਤਾਨ ਆਰੋਨ ਫਿੰਚ 'ਤੇ ਸਾਰਿਆਂ ਦੀਆਂ ਨਜ਼ਰਾਂ ਸੀ ਪਰ ਬਦਕਿਸਮਤੀ ਨਾਲ ਉਹ ਇਸ ਮੈਚ 'ਚ ਆਪਣਾ ਕੋਈ ਖਾਸ ਕਮਾਲ ਨਹੀਂ ਦਿਖਾ ਸਕੇ।
ਰੇਨੇਗਡਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ ਸਨ ਤੇ ਇਸ ਦੌਰਾਨ ਆਰੋਨ ਫਿੰਚ ਨੇ ਸਿਰਫ 13 ਦੌੜਾਂ ਦੇ ਨਾਲ ਬੱਲੇਬਾਜ਼ੀ ਕਰ ਰਹੇ ਸਨ। 6ਵੇਂ ਓਵਰ ਦੀ ਆਖਰੀ ਗੇਂਦ 'ਤੇ ਕੈਮਰਨ ਵਾਈਟ ਕ੍ਰੀਜ਼ 'ਤੇ ਸਨ ਦੂਸਰੇ ਪਾਸੇ ਫਿੰਚ ਖੜ੍ਹੇ ਸਨ। ਗੇਂਦ ਕੈਮਰਨ ਦੇ ਪੈਰ ਨਾਲ ਲੱਗ ਕੇ ਵਿਕਟਾਂ 'ਤੇ ਜਾ ਲੱਗੀ ਤੇ ਫਿੰਚ ਕ੍ਰੀਜ਼ ਤੋਂ ਬਾਹਰ ਹੋਣ ਕਾਰਨ ਆਊਟ ਹੋ ਗਏ।
A Bucket Moment to end all Bucket Moments as Finch is run out off Bird's boot!#BBLFinal | @KFCAustralia pic.twitter.com/ewI4i9WTZE
— KFC Big Bash League (@BBL) February 17, 2019
ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਆਰੋਨ ਫਿੰਚ ਨੂੰ ਬਿੱਗ ਬੈਸ਼ ਲੀਗ ਦੇ ਫਾਈਨਲ ਮੈਚ ਦੌਰਾਨ ਰਨ ਆਊਟ ਹੋਣ ਤੋਂ ਬਾਅਦ ਡ੍ਰੈਸਿੰਗ ਰੂਮ ਵਿਚ ਜਾਂਦੇ ਸਮੇਂ ਰਸਤੇ ਵਿਚ ਰੱਖੀ ਕੁਰਸੀ ਨੂੰ ਬੱਲਾ ਮਾਰਨ ਕਾਰਨ ਸਖਤ ਫਿਟਕਾਰ ਲੱਗੀ ਹੈ। ਕ੍ਰਿਕਟ ਆਸਟਰੇਲੀਆ ਨੇ ਹਾਲਾਂਕਿ ਉਸ 'ਤੇ ਕੋਈ ਜੁਰਮਾਨਾ ਨਹੀਂ ਲਾਇਆ ਹੈ।
Aaron Finch going berserk on a chair paired with a famous tune #BBLFinal pic.twitter.com/WfeFWrloC1
— corbpie (@corbpie) February 17, 2019