''ਭਾਰਤੀ ਸ਼ੇਰਾਂ'' ਨਾਲ ਮੁਕਾਬਲਾ ਤੋਂ ਪਹਿਲਾਂ ਸਹਿਮਿਆ ਫਿੰਚ
Monday, Nov 12, 2018 - 11:45 PM (IST)

ਹੋਬਾਰਟ— ਆਸਟਰੇਲੀਆ ਦੇ ਵਨ ਡੇ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਦੱਖਣੀ ਅਫਰੀਕਾ ਖਿਲਾਫ ਖਰਾਬ ਪ੍ਰਦਰਸ਼ਨ ਤੋਂ ਬਾਅਦ ਆਪਣੇ ਬੱਲੇਬਾਜ਼ਾਂ ਤੋਂ ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨ ਦੇ ਲਈ ਕਿਹਾ ਹੈ। ਆਸਟਰੇਲੀਆ ਦੇ ਵਨ ਡੇ ਬੱਲੇਬਾਜ਼ ਦੱਖਣੀ ਅਫਰੀਕਾ ਖਿਲਾਫ ਨਹੀਂ ਚੱਲ ਸਕੇ ਸਨ। ਉਸ ਨੇ 3 ਮੈਚਾਂ ਦੀ ਸੀਰੀਜ਼ 1-2 ਨਾਲ ਗੁਆਈ।
ਫਿੰਚ ਨੇ ਜਨਵਰੀ 'ਚ ਹੋਣ ਵਾਲੇ ਭਾਰਤ ਖਿਲਾਫ ਵਨ ਡੇ ਸੀਰੀਜ਼ ਦੇ ਸੰਬੰਧ 'ਚ ਕਿਹਾ ਕਿ ਹਾਰ ਦੇ ਕਾਰਨ ਅਸੀਂ ਸਾਰੇ ਦਬਾਅ 'ਚ ਹਾਂ ਤੇ ਇਸ 'ਚ ਕੋਈ ਸੰਦੇਹ ਨਹੀਂ ਹੈ। ਸਾਡੇ ਲਈ ਅਗਲੇ 2 ਮਹੀਨੇ ਦੇ ਅੰਦਰ ਸੰਤੁਲਨ ਤਿਆਰ ਕਰਨਾ ਮਹੱਤਵਪੂਰਨ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਸਟਰੇਲੀਆ ਦੌਰੇ 'ਤੇ ਪਹਿਲਾਂ 3 ਟੀ-20, 4 ਟੈਸਟ ਤੇ 3 ਵਨ ਡੇ ਮੈਚ ਖੇਡੇਗੀ। ਪਹਿਲਾਂ ਵਨ ਡੇ ਮੈਚ 12 ਜਨਵਰੀ ਨੂੰ ਸਿਡਨੀ 'ਚ, 15 ਨੂੰ ਐਡੀਲੇਟ ਚੇ 18 ਨੂੰ ਮੈਲਬੋਰਨ 'ਚ ਹੋਵੇਗਾ।