ਰਿਸ਼ਭ ਪੰਤ ਨੇ ਇੰਗਲੈਂਡ ਦੇ ਖਿਲਾਫ ਕੀਤਾ ਵਰਲਡ ਕੱਪ 'ਚ ਕੀਤਾ ਡੈਬਿਊ

06/30/2019 4:15:01 PM

ਸਪੋਰਟਸ ਡੈਸਕ— ਰਿਸ਼ਭ ਪੰਤ ਜਿਨ੍ਹਾਂ ਕਿਸਮਤ ਦਾ ਧਨੀ ਸ਼ਾਇਦ ਹੀ ਕੋਈ ਖਿਡਾਰੀ ਹੋਵੇ। ਵਰਲਡ ਕੱਪ 'ਚ ਉਨ੍ਹਾਂ ਦੀ ਐਂਟਰੀ ਜਿੰਨੀ ਰੋਮਾਂਚਕ ਰਹੀ ਸ਼ਾਇਦ ਹੀ ਕਿਸੇ ਖਿਡਾਰੀ ਦੇ ਨਾਲ ਅਜਿਹਾ ਹੋਇਆ ਹੋਵੇਗਾ। ਸਭ ਤੋਂ ਵੱਡਾ ਸੱਚ ਇਹ ਹੈ ਕਿ ਆਖ਼ਿਰਕਾਰ ਉਨ੍ਹਾਂ ਨੇ ਵਰਲਡ ਕੱਪ 2019 'ਚ ਇੰਗਲੈਂਡ ਦੇ ਖਿਲਾਫ ਡੈਬਿਊ ਕਰ ਹੀ ਲਿਆ। ਪਿਛਲੇ ਕੁਝ ਮੈਚਾਂ 'ਚ ਨੰਬਰ ਚਾਰ 'ਤੇ ਟੈਸਟ ਕੀਤੇ ਜਾ ਰਹੇ ਵਿਜੇ ਸ਼ੰਕਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਰਿਸ਼ਭ ਨੂੰ ਮੌਕਾ ਮਿਲ ਗਿਆ। ਇੰਗਲੈਂਡ ਦੇ ਖਿਲਾਫ ਰਿਸ਼ਭ ਨੇ ਆਖਰੀ ਗਿਆਰਾਂ 'ਚ ਜਗ੍ਹਾ ਬਣਾਈ ਤੇ ਇਸ ਮੈਚ ਦੇ ਜ਼ਰੀਏ ਵਰਲਡ ਕੱਪ 'ਚ ਆਪਣੀ ਐਂਟਰੀ ਕਰ ਲਈ। 

ਰਿਸ਼ਭ ਪੰਤ ਦੀ ਐਂਟਰੀ ਇਸ ਵਰਲਡ ਕੱਪ 'ਚ ਬੇਹੱਦ ਨਾਟਕੀ ਰਹੀ। ਪਹਿਲਾਂ ਉਨ੍ਹਾਂ ਨੂੰ ਟੀਮ 'ਚ ਮੌਕਾ ਨਹੀਂ ਮਿਲਿਆ। ਉਨ੍ਹਾਂ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਵਰਲਡ ਕੱਪ ਟੀਮ 'ਚ ਜਗ੍ਹਾ ਮਿਲੀ ਪਰ ਅਜੇ ਤੱਕ ਉਨ੍ਹਾਂ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਇਸ ਤੋਂ ਬਾਅਦ ਵਰਲਡ ਕੱਪ ਦੇ ਦੌਰਾਨ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਜ਼ਖਮੀ ਹੋਣ ਦੀ ਵਜ੍ਹਾ ਨਾਲ ਵਰਲਡ ਕੱਪ ਤੋਂ ਬਾਹਰ ਹੋ ਗਏ ਤੇ ਰਿਸ਼ਭ ਦੀ ਟੀਮ 'ਚ ਐਂਟਰੀ ਹੋ ਗਈ। ਟੀਮ 'ਚ ਐਂਟਰੀ ਹੋਣ ਤੋਂ ਬਾਅਦ ਰਿਸ਼ਭ ਨੂੰ ਆਖਰੀ ਗਿਆਰਾਂ 'ਚ ਮੌਕਾ ਨਹੀਂ ਮਿਲ ਪਾ ਰਿਹਾ ਸੀ, ਪਰ ਨੰਬਰ ਚਾਰ 'ਤੇ ਵਿਜੇ ਸ਼ੰਕਰ ਨੇ ਨਿਰਾਸ਼ ਕੀਤਾ ਤੇ ਉਨ੍ਹਾਂ ਨੂੰ ਬੱਲੇਬਾਜ਼ ਦੇ ਤੌਰ 'ਤੇ ਟੀਮ 'ਚ ਮੌਕਾ ਮਿਲ ਗਿਆ।PunjabKesari

ਵਰਲਡ ਕੱਪ 'ਚ ਡੈਬਿਊ ਤੋਂ ਪਹਿਲਾਂ ਰਿਸ਼ਭ ਪੰਤ ਨੇ ਟੀਮ ਇੰਡੀਆ ਲਈ ਸਿਰਫ ਪੰਜ ਵਨ-ਡੇ ਮੈਚ ਖੇਡੇ ਹਨ ਤੇ ਇਨ੍ਹਾਂ ਮੈਚਾਂ 'ਚ ਉਨ੍ਹਾਂ ਨੇ 23.25 ਦੀ ਔਸਤ ਨਾਲ 93 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਬੈਸਟ ਸਕੋਰ ਵਨ-ਡੇ 'ਚ 36 ਦੌੜਾਂ ਹਨ। ਪੰਤ ਨੇ ਭਾਰਤ ਲਈ 9 ਟੈਸਟ ਤੇ 15 ਟੀ 20 ਮੈਚ ਹੁਣ ਤੱਕ ਖੇਡ ਚੁੱਕੇ ਹਨ।


Related News