ਐੱਫ. ਆਈ. ਐੱਚ. ਪ੍ਰੋ ਲੀਗ : ਭਾਰਤੀ ਮਹਿਲਾ ਹਾਕੀ ਟੀਮ ਨੇ ਲਾਈ ਹਾਰ ਦੀ ਹੈਟ੍ਰਿਕ

Thursday, Feb 08, 2024 - 01:02 PM (IST)

ਐੱਫ. ਆਈ. ਐੱਚ. ਪ੍ਰੋ ਲੀਗ : ਭਾਰਤੀ ਮਹਿਲਾ ਹਾਕੀ ਟੀਮ ਨੇ ਲਾਈ ਹਾਰ ਦੀ ਹੈਟ੍ਰਿਕ

ਭੁਵਨੇਸ਼ਵਰ, (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਬੁੱਧਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ਵਿਚ ਖੇਡੀ ਜਾ ਰਹੀ ਐੱਫ. ਆਈ. ਐੱਚ. ਪ੍ਰੋ ਲੀਗ-2023-24 ਵਿਚ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਆਸਟ੍ਰੇਲੀਆ ਹੱਥੋਂ 0-3 ਨਾਲ ਹਾਰ ਗਈ। ਇਹ ਮੇਜ਼ਬਾਨ ਟੀਮ ਦੀ ਲਗਾਤਾਰ ਤੀਜੀ ਹਾਰ ਹੈ। ਆਸਟ੍ਰੇਲੀਆ ਲਈ ਕਪਤਾਨ ਗ੍ਰੇਸ ਸਟੇਵਰਟ (19ਵੇਂ ਮਿੰਟ), ਟਾਟਮ ਸਟੇਵਾਰਟ (23ਵੇਂ ਮਿੰਟ) ਤੇ ਕੈਟਲਿਨ ਨੋਬਸ (55ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਹੁਣ ਸ਼ੁੱਕਰਵਾਰ ਨੂੰ ਅਮਰੀਕਾ ਨਾਲ ਭਿੜੇਗਾ।


author

Tarsem Singh

Content Editor

Related News