ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਮੁਅੱਤਲ ਕਰ ਸਕਦਾ ਹੈ FIH

12/25/2023 7:22:20 PM

ਕਰਾਚੀ: ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ. ਐਚ. ਐਫ.) ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫ. ਆਈ. ਐਚ.) ਦੁਆਰਾ ਮੁਅੱਤਲ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਖੋਖਰ ਦੁਆਰਾ ਪੀ. ਐਚ. ਐਫ. ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਖਾਲਿਦ ਸੱਜਾਦ ਖੋਖਰ ਨੇ ਚੁਣੌਤੀ ਦਿੱਤੀ ਹੈ। ਖੋਖਰ 2015 ਤੋਂ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਹਨ। ਉਸਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਆਪਣੀ ਬਰਖਾਸਤਗੀ ਅਤੇ ਮੀਰ ਤਾਰਿਕ ਹੁਸੈਨ ਬੁਗਾਟੀ ਨੂੰ ਨਵਾਂ ਪ੍ਰਧਾਨ ਬਣਾਏ ਜਾਣ ਨੂੰ ਚੁਣੌਤੀ ਦੇਣਗੇ।

ਇਹ ਵੀ ਪੜ੍ਹੋ : IND vs SA: ਬਾਕਸਿੰਗ ਡੇ ਟੈਸਟ ਮੈਚ ਦੇ ਪਹਿਲੇ ਦਿਨ ਮੀਂਹ ਪਾ ਸਕਦੈ ਵਿਘਨ, ਇੰਝ ਰਹੇਗਾ ਪੰਜ ਦਿਨਾਂ ਦਾ ਮੌਸਮ

ਖੋਖਰ ਨੇ ਕਿਹਾ, 'ਮੈਂ ਅਦਾਲਤ ਤੱਕ ਪਹੁੰਚ ਕਰਾਂਗਾ ਅਤੇ ਇਸ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਫੈਸਲੇ ਨੂੰ ਬਦਲਣ ਤੱਕ ਹਾਰ ਨਹੀਂ ਮੰਨਾਂਗਾ।' ਉਸ ਨੇ ਕਿਹਾ, 'ਮੈਂ ਟਕਰਾਅ ਤੋਂ ਬਚਣਾ ਚਾਹੁੰਦਾ ਸੀ ਪਰ ਹੁਣ ਮੈਨੂੰ ਆਈਓਸੀ (ਅੰਤਰਰਾਸ਼ਟਰੀ ਓਲੰਪਿਕ ਕਮੇਟੀ) ਅਤੇ ਐੱਫਆਈਐੱਚ ਕੋਲ ਜਾਣ ਲਈ ਮਜਬੂਰ ਕੀਤਾ ਗਿਆ ਹੈ।' ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨਵੀਂ ਨਿਯੁਕਤੀ ਨੂੰ ਸਰਕਾਰੀ ਦਖਲਅੰਦਾਜ਼ੀ ਮੰਨ ਸਕਦਾ ਹੈ ਅਤੇ PHF ਨੂੰ ਮੁਅੱਤਲ ਕਰ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News