ਫੀਫਾ ਵਰਲਡ ਕੱਪ : ਪਹਿਲੇ ਹੀ ਰਾਊਂਡ ''ਚ ਟੁੱਟ ਗਿਆ ਵਰਲਡ ਕੱਪ ਇਤਿਹਾਸ ਦਾ ਇਹ ਵੱਡਾ ਰਿਕਾਰਡ!

Friday, Jun 29, 2018 - 10:33 AM (IST)

ਫੀਫਾ ਵਰਲਡ ਕੱਪ : ਪਹਿਲੇ ਹੀ ਰਾਊਂਡ ''ਚ ਟੁੱਟ ਗਿਆ ਵਰਲਡ ਕੱਪ ਇਤਿਹਾਸ ਦਾ ਇਹ ਵੱਡਾ ਰਿਕਾਰਡ!

ਮਾਸਕੋ— ਰੂਸ 'ਚ ਜਾਰੀ ਫੀਫਾ ਵਰਲਡ ਕੱਪ ਦਾ ਖੁਮਾਰ ਤੇਜ਼ੀ ਨਾਲ ਦੁਨੀਆ 'ਚ ਛਾ ਰਿਹਾ ਹੈ। ਟੂਰਨਾਮੈਂਟ ਦੀ ਗਰੁੱਪ ਸਟੇਜ ਆਪਣੇ ਆਖਰੀ ਦੌਰ 'ਚ ਪਹੁੰਚ ਚੁੱਕੀ ਹੈ, ਪਰ ਅਜੇ ਵੀ ਵਰਲਡ ਕੱਪ ਦੇ ਕਈ ਇਤਿਹਾਸਕ ਰਿਕਾਰਡ ਟੁੱਟਣ ਲੱਗੇ ਹਨ। ਨਾਕਆਊਟ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਜੇ ਤੱਕ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਆਤਮਘਾਤੀ ਗੋਲ ਅਰਥਾਤ 'ਸੈਲਫ ਗੋਲ' ਦਾ ਰਿਕਾਰਡ ਟੁੱਟ ਚੁੱਕਾ ਹੈ।

ਇਸ ਵਿਸ਼ਵ ਕੱਪ 'ਚ ਅਜੇ ਤਕ ਕੁੱਲ 8 ਆਤਮਘਾਤੀ ਗੋਲ ਹੋ ਚੁੱਕੇ ਹਨ ਜੋ ਕਿਸੇ ਵੀ ਫੀਫਾ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਗੋਲਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਅਜੇ ਪ੍ਰੀ ਕੁਆਰਟਰਫਾਈਨਲ, ਕੁਆਰਟਰਫਾਈਨਲ, ਸੈਮੀਫਾਈਨਲ ਅਤੇ ਫਾਈਨਲ ਬਾਕੀ ਹਨ। ਇਸ ਤੋਂ ਪਹਿਲਾਂ ਫਰਾਂਸ 'ਚ 1998 'ਚ ਖੇਡੇ ਗਏ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਆਤਮਘਾਤੀ ਗੋਲ ਹੋਏ ਸਨ। 

ਇਸ ਵਿਸ਼ਵ ਕੱਪ ਦਾ ਪਹਿਲਾ ਆਤਮਘਾਤੀ ਗੋਲ ਗਰੁੱਪ-ਬੀ 'ਚ ਮੋਰੱਕੋ ਅਤੇ ਇਰਾਨ ਵਿਚਾਲੇ ਹੋਏ ਮੈਚ 'ਚ ਮੋਰੱਕੋ ਦੇ ਅਜਿਜ ਬੋਊਹਾਦੋਜ ਨੇ ਆਪਣੇ ਹੀ ਨੈੱਟ 'ਚ ਗੇਂਦ ਨੂੰ ਪਾ ਕੇ ਇਰਾਨ ਨੂੰ ਜਿੱਤ ਤੋਹਫੇ 'ਚ ਦੇ ਦਿੱਤੀ ਸੀ। ਇਸ ਤੋਂ ਬਾਅਦ 16 ਜੂਨ ਨੂੰ ਗਰੁੱਪ-ਸੀ 'ਚ ਫਰਾਂਸ ਅਤੇ ਆਸਟਰੇਲੀਆ ਦੇ ਵਿਚਾਲੇ ਖੇਡੇ ਗਏ ਮੈਚ 'ਚ ਆਸਟਰੇਲੀਆ ਦੇ ਅਜੀਜ਼ ਬੇਹਿਚ ਨੇ ਆਤਮਘਾਤੀ ਗੋਲ ਕਰਕੇ ਫਰਾਂਸ ਨੂੰ 2-1 ਨਾਲ ਜਿੱਤ ਦੇ ਦਿੱਤੀ ਸੀ। ਫਿਰ ਗਰੁੱਪ ਡੀ 'ਚ ਨਾਈਜੀਰੀਆ ਅਤੇ ਕ੍ਰੋਏਸ਼ੀਆ ਵਿਚਾਲੇ ਖੇਡੇ ਗਏ ਮੈਚ 'ਚ ਨਾਈਜੀਰੀਆ ਦੇ ਓਗੇਨਕਾਰੋ ਇਟੇਬੋ ਨੇ ਗੋਲ ਕਰਕੇ ਕ੍ਰੋਏਸ਼ੀਆ ਨੂੰ 1-0 ਨਾਲ ਅੱਗੇ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਗਰੁੱਪ-ਐੱਚ 'ਚ ਪੋਲੈਂਡ ਅਤੇ ਸੇਨੇਗਲ ਵਿਚਾਲੇ ਟੂਰਨਾਮੈਂਟ ਦਾ ਚੌਥਾ ਆਤਮਘਾਤੀ ਗੋਲ ਹੋਇਆ ਜਦ ਪੋਲੈਂਡ ਦੇ ਥਿਆਗੋ ਸਿਯੋਕੇਨ ਨੇ ਹੀ ਨੈੱਟ 'ਤੇ ਗੋਲ ਪਾ ਕੇ ਸੇਨੇਗਲ ਨੂੰ ਗੋਲ ਦਾ ਤੋਹਫਾ ਦਿੱਤਾ ਸੀ।

ਫਿਰ ਇਕ ਹੋਰ ਮੈਚ 'ਚ ਗਰੁੱਪ-ਏ 'ਚ ਮਿਸਰ ਦੇ ਅਹਿਮਦ ਫਤੇਹੀ ਨੇ ਗੇਂਦ ਨੂੰ ਗੋਲ ਤੋਂ ਦੂਰ ਭੇਜਣ ਦੀ ਕੋਸ਼ਿਸ 'ਚ ਗੇਂਦ ਨੂੰ ਨੈੱਟ 'ਚ ਹੀ ਪਾ ਦਿੱਤਾ ਸੀ। ਫਿਰ ਰੂਸ ਦੇ ਡੇਨਿਚ ਚੇਰੀਸ਼ੇਵ ਨੇ 23ਵੇਂ ਮਿੰਟ 'ਚ ਆਪਣੇ ਹੀ ਪਾਲੇ 'ਚ ਗੇਂਦ ਪਾ ਕੇ ਉਰੂਗਵੇ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ। ਹਾਲ ਹੀ 'ਚ ਬੁੱਧਵਾਰ ਨੂੰ ਸਵੀਡਨ ਅਤੇ ਮੈਕਸਿਕੋ ਵਿਚਾਲੇ ਹੋਏ ਗਰੁੱਪ-ਐੱਫ ਦੇ ਮੈਚ 'ਚ ਮੈਕਸਿਕੋ ਦੇ ਅਲਵਾਰੇਜ ਨੇ 74ਵੇਂ ਮਿੰਟ 'ਚ ਆਤਮਘਾਤੀ ਗੋਲ ਕਰਕੇ ਸਵੀਡਨ ਦੇ ਖਾਤੇ 'ਚ ਇਸ ਮੈਚ 'ਚ ਤੀਜਾ ਗੋਲ ਦਾਗਿਆ। ਬੁੱਧਵਾਰ ਨੂੰ ਹੀ ਗਰੁੱਪ-ਈ ਦੇ ਮੈਚ 'ਚ ਸਵਿਟਜ਼ਰਲੈਂਡ ਤੇ ਕੋਸਟਾ ਰਿਕਾ ਦਾ ਮੈਚ 2-2 ਨਾਲ ਬਰਾਬਰ ਰਿਹਾ। ਇਸ ਡਰਾਅ ਦਾ ਕਾਰਨ ਵੀ ਆਤਮਘਾਤੀ ਗੋਲ ਸੀ ਜੋ 93ਵੇਂ ਮਿੰਟ 'ਚ ਹੋਇਆ।


Related News