ਫੀਫਾ ਵਿਸ਼ਵ ਕੱਪ 2022 ਫਾਈਨਲ ਡਰਾਅ : ਸਪੇਨ ਤੇ ਜਰਮਨੀ ਇਕ ਗਰੁੱਪ ''ਚ, ਦੇਖੋ ਪੂਰੀ ਲਿਸਟ
Saturday, Apr 02, 2022 - 03:06 AM (IST)
ਖੇਡ ਡੈਸਕ- ਦੋਹਾ ਦੇ ਕਨਵੈਂਸ਼ਨ ਸੈਂਟਰ ਵਿਚ ਹੋਇਆ ਫੀਫਾ ਵਿਸ਼ਵ ਕੱਪ 2022 ਸਮਾਪਤੀ ਹੋ ਗਈ ਹੈ। ਗਰੁੱਪ-ਏ ਵਿਚ ਮੇਜ਼ਬਾਨ ਕਤਰ ਹੈ ਜਦਕਿ ਵਿਸ਼ਵ ਕੱਪ ਜੇਤੂ ਸਪੇਨ ਅਤੇ ਜਰਮਨੀ ਦੀਆਂ ਟੀਮਾਂ ਗਰੁੱਪ-ਈ ਵਿਚ ਚੁਣੀ ਗਈ ਹੈ। ਮੌਜੂਦਾ ਚੈਂਪੀਅਨ ਫਰਾਂਸ ਗਰੁੱਪ-ਡੀ ਵਿਚ ਹੈ। ਪੰਜ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਗਰੁੱਪ- ਜੀ ਵਿਚ ਹੈ, ਜਦਕਿ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਨੂੰ ਪੁਰਤਗਾਲ ਗਰੁੱਪ-ਐੱਚ 'ਚ ਹੈ।
ਦੇਖੋ ਗਰੁੱਪ-
ਗਰੁੱਪ-ਏ: ਕਤਰ, ਇਕਵਾਡੋਰ, ਸੇਨੇਗਲ, ਨੀਦਰਲੈਂਡ
ਗਰੁੱਪ-ਬੀ: ਇੰਗਲੈਂਡ, ਈਰਾਨ, ਅਮਰੀਕਾ, ਯੂਰਪੀਅਨ ਪਲੇਅ-ਆਫ ਜੇਤੂ
ਗਰੁੱਪ-ਸੀ: ਅਰਜਨਟੀਨਾ, ਸਾਊਦੀ ਅਰਬ, ਮੈਕਸੀਕੋ, ਪੋਲੈਂਡ
ਗਰੁੱਪ-ਡੀ: ਫਰਾਂਸ, ਇੰਟਰ-ਕੌਂਟੀਨੈਂਟਲ ਪਲੇਅ-ਆਫ 1 ਜੇਤੂ, ਡੈਨਮਾਰਕ, ਟਿਊਨੀਸ਼ੀਆ
ਗਰੁੱਪ-ਈ: ਸਪੇਨ, ਇੰਟਰ-ਕੌਂਟੀਨੈਂਟਲ ਪਲੇਅ-ਆਫ 2 ਜੇਤੂ, ਜਰਮਨੀ, ਜਾਪਾਨ
ਗਰੁੱਪ-ਐੱਫ: ਬੈਲਜੀਅਮ, ਕੈਨੇਡਾ, ਮੋਰੋਕੋ, ਕ੍ਰੋਏਸ਼ੀਆ
ਗਰੁੱਪ-ਜੀ: ਬ੍ਰਾਜ਼ੀਲ, ਸਰਬੀਆ, ਸਵਿਟਜ਼ਰਲੈਂਡ, ਕੈਮਰੂਨ
ਗਰੁੱਪ-ਐੱਚ: ਪੁਰਤਗਾਲ, ਘਾਨਾ, ਉਰੂਗਵੇ, ਦੱਖਣੀ ਕੋਰੀਆ
ਕਤਰ 'ਚ 2022 ਫੀਫਾ ਵਿਸ਼ਵ ਕੱਪ 2022 ਸ਼ੁਰੂ ਹੋਣ 'ਚ 6 ਮਹੀਨੇ ਤੋਂ ਜ਼ਿਆਦਾ ਸਮੇਂ ਹੋ ਗਿਆ ਹੈ ਅਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲੇ 8 ਸਟੇਡੀਅਮ ਤਿਆਰ ਹੈ। ਅੱਠ ਸਟੇਡੀਅਮ ਵਿਚੋਂ ਇਕ ਹੀ ਰਵਾਇਤੀ ਮੱਧ ਪੂਰਬੀ ਬਣੇ ਹੋਏ ਟੋਪੀ ਦੀ ਤਰ੍ਹਾਂ ਡਿਜਾਈਨ ਕੀਤਾ ਗਿਆ ਹੈ ਜਦਕਿ ਦੂਜੇ ਨੂੰ ਸ਼ਿਪਿੰਗ ਕੰਟੇਨਰਾਂ ਨਾਲ ਬਣਾਇਆ ਗਿਆ ਹੈ। ਡਰਾਅ ਦੇ ਲਈ ਪੋਟਸ ਬਣੇ ਸਨ।
ਫੀਫਾ ਵਿਸ਼ਵ ਕੱਪ ਡਰਾਅ ਤੋਂ ਪਹਿਲਾਂ 4 ਪਾਰਟਸ
ਪੋਟ 1: ਕਤਰ, ਬ੍ਰਾਜ਼ੀਲ, ਬੈਲਜੀਅਮ, ਫਰਾਂਸ, ਅਰਜਨਟੀਨਾ, ਇੰਗਲੈਂਡ, ਸਪੇਨ, ਪੁਰਤਗਾਲ
ਪੋਟ 2: ਮੈਕਸੀਕੋ, ਨੀਦਰਲੈਂਡ, ਡੈੱਨਮਾਰਕ, ਜਰਮਨੀ, ਉਰੂਗਵੇ, ਸਵਿਟਜ਼ਰਲੈਂਡ, ਅਮਰੀਕਾ, ਕ੍ਰੋਏਸ਼ੀਆ
ਪੋਟ 3: ਸੇਨੇਗਲ, ਈਰਾਨ, ਜਾਪਾਨ, ਮੋਰੋਕੋ, ਸਰਬੀਆ, ਪੋਲੈਂਡ, ਕੋਰੀਆ ਗਣਰਾਜ, ਟਿਊਨੀਸ਼ੀਆ
ਪੋਟ 4: ਕੈਮਰੂਨ, ਕੈਨੇਡਾ, ਇਕਵਾਡੋਰ, ਸਾਊਦੀ ਅਰਬ, ਘਾਨਾ, ਆਈ.ਸੀ. ਪਲੇਅ ਆਫ਼ 1, ਆਈ.ਸੀ. ਪਲੇਅ ਆਫ਼ 2, ਯੂਰੋ ਪਲੇਅ ਆਫ਼
ਵਿਸ਼ਵ ਕੱਪ ਡਰਾਅ 'ਤੇ ਪ੍ਰੋਗਰਾਮ ਵਿਚ ਹਾਜ਼ਰੀ ਲਗਾਉਂਦੇ ਕਲਾਕਾਰ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।