FIFA World Cup 2018 : ਟਿਊਨੀਸ਼ੀਆ ਨੇ ਪਨਾਮਾ ਨੂੰ 2-1 ਨਾਲ ਹਰਾਇਆ
Friday, Jun 29, 2018 - 01:48 AM (IST)
ਸਾਰਾਂਸਕ— 21ਵੇਂ ਫੀਫਾ ਵਿਸ਼ਵ ਕੱਪ ਵਿਚ ਟਿਊਨੇਸ਼ੀਆ ਨੇ ਪਨਾਮਾ ਨੂੰ 2-1 ਨਾਲ ਹਰਾ ਕੇ ਗਰੁੱਪ-ਜੀ ਵਿਚ ਤੀਜਾ ਸਥਾਨ ਹਾਸਲ ਕਰਦਿਆਂ ਟੂਰਨਾਮੈਂਟ ਤੋਂ ਜੇਤੂ ਵਿਦਾਈ ਲਈ। ਫੀਫਾ ਵਿਸ਼ਵ ਕੱਪ ਵਿਚ ਡੈਬਿਊ ਕਰ ਰਹੀ ਪਨਾਮਾ ਨੂੰ ਯੇਸਿਨ ਮੇਰਿਯਾਹ ਦੇ ਆਤਮਘਾਤੀ ਗੋਲ ਦੀ ਬਦੌਲਤ ਹਾਫ ਟਾਈਮ ਤੋਂ ਪਹਿਲਾਂ 1-0 ਦੀ ਬੜ੍ਹਤ ਹਾਸਲ ਹੋਈ ਸੀ ਪਰ ਵਿਸ਼ਵ ਦੀ 21ਵੀਂ ਰੈਂਕਿੰਗ ਵਾਲੀ ਟੀਮ ਟਿਊਨੇਸ਼ੀਆ ਲਈ ਬੇਨ ਯੁਸੂਫ ਨੇ 51ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਬਰਾਬਰੀ ਦਿਵਾ ਦਿੱਤੀ।


ਟਿਊਨੇਸ਼ੀਆ ਲਈ ਵਾਹਬੀ ਖਾਜਰੀ ਨੇ 66ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਫੈਸਲਾਕੁੰਨ ਬੜ੍ਹਤ ਦਿਵਾਈ ਜਿਹੜੀ ਕਿ ਅੰਤ ਤਕ ਬਰਕਰਾਰ ਰਹੀ। ਦੋਵੇਂ ਟੀਮਾਂ ਨੂੰ 3-3 ਯੈਲੋ ਕਾਰਡ ਮਿਲੇ। ਟਿਊਨੇਸ਼ੀਆ ਨੂੰ 6 ਕਾਰਨਰ ਜਦਕਿ ਪਨਾਮਾ ਨੂੰ ਮੈਚ ਦੌਰਾਨ ਇਕ ਵੀ ਕਾਰਨਰ ਨਹੀਂ ਮਿਲਿਆ।

