FIFA World Cup 2018 ; ਪੋਲੈਂਡ ਨੇ ਜਾਪਾਨ ਨੂੰ 1-0 ਨਾਲ ਹਰਾਇਆ
Thursday, Jun 28, 2018 - 09:57 PM (IST)
ਸਮਾਰਾ— ਫੀਫਾ ਵਿਸ਼ਵ ਕੱਪ 'ਚ ਵੀਰਵਾਰ ਨੂੰ ਜਾਪਾਨ ਅਤੇ ਪੋਲੈਂਡ ਦੇ ਵਿਚਾਲੇ ਮੁਕਾਬਲਾ ਖੇਡਿਆ ਜਾ ਰਿਹਾ ਹੈ। ਜਾਪਾਨ, ਪੋਲੈਂਡ ਪਹਿਲੇ ਹਾਫ 'ਚ ਬਿਨ੍ਹਾਂ ਕਿਸੇ ਗੋਲ ਦੇ 0-0 ਦੀ ਬਰਾਬਰੀ 'ਤੇ ਹੈ। ਜਾਪਾਨ ਮੁਕਾਬਲਾ ਜਿੱਤ ਕੇ ਆਖਰੀ 16 'ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੀਆ ਹੈ। ਦੋਵੇਂ ਟੀਮਾਂ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਰਹੀ, ਪਹਿਲੇ ਹਾਫ ਟਾਈਮ ਤੱਕ ਕਿਸੇ ਵੀ ਟੀਮ ਵਲੋਂ ਗੋਲ ਨਹੀਂ ਕੀਤਾ ਗਿਆ।

ਹਾਫ ਟਾਈਮ ਤੋਂ ਬਾਅਦ ਪੋਲੈਂਡ ਟੀਮ ਨੇ ਸ਼ੁਰੂਆਤ ਤੋਂ ਹੀ ਆਪਣੇ ਪ੍ਰਦਰਸ਼ਨ ਕਾਰਨ ਜਾਪਾਨ 'ਤੇ ਪੋਲੈਂਡ ਨੇ ਦਬਦਬਾ ਬਣਾ ਕੇ ਰੱਖਿਆ ਅਤੇ ਟੀਮ ਵਲੋਂ ਜੈਨ ਬੇਦਨੇਰਕ ਨੇ ਗੋਲ ਕਰ ਕੇ ਟੀਮ ਨੂੰ 1-0 ਨਾਲ ਬੜਤ ਹਾਸਲ ਕਰਵਾ ਦਿੱਤੀ।


ਏਸ਼ੀਆਈ ਟੀਮ ਜਾਪਾਨ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਪੋਲੈਂਡ ਖਿਲਾਫ ਅੱਜ ਗਰੁੱਪ ਐੱਚ ਨਾਲ ਆਪਣੇ ਆਖਰੀ ਮੁਕਾਬਲੇ 'ਚ ਜਿੱਤ ਦਰਜ਼ ਕਰਦੇ ਹੋਏ ਨਾਕਆਊਟ ਲਈ ਕੁਆਲੀਫਾਈ ਕਰਨ ਉਤਰੇਗੀ।

ਗਰੁੱਪ ਐੱਚ ਨਾਲ ਜਾਪਾਨ ਦੋ ਮੈਚਾਂ 'ਚ ਕੋਲੰਬੀਆ ਨੂੰ ਹਰਾ ਕੇ ਸੈਨੇਗਲ ਨਾਲ ਡ੍ਰਾ ਖੇਡਣ ਤੋਂ ਬਾਅਦ ਚਾਰ ਅੰਕ ਲੈ ਕੇ ਫਿਲਹਾਲ ਸਿਖਰ 'ਤੇ ਹੈ ਜਦਕਿ ਸੈਨੇਗਲ ਦੀ ਵੀ ਇਹ ਹੀ ਸਥਿਤੀ ਹੈ। ਜਾਪਾਨ ਜੇਕਰ ਆਖਰੀ ਸਥਾਨ ਦੀ ਪੋਲੈਂਡ ਨਾਲ ਡ੍ਰਾ ਵੀ ਕਰਦੀ ਹੈ ਤਾਂ ਦੂਜੇ ਦੌਰ 'ਚ ਉਹ ਜਗ੍ਹਾ ਬਣਾ ਸਕਦੀ ਹੈ।

