FIFA World Cup: ਸੇਨੇਗਲ ਨੇ ਪੌਲੇਂਡ ਨੂੰ ਰੁਮਾਂਚਕ ਮੁਕਾਬਲੇ ''ਚ 2-1 ਨਾਲ ਹਰਾਇਆ

06/19/2018 10:26:55 PM

ਮਾਸਕੋ— ਰੂਸ 'ਚ ਫੀਫਾ ਵਿਸ਼ਵ ਕੱਪ 'ਚ ਮੰਗਲਵਾਰ ਨੂੰ ਦੂਜਾ ਮੁਕਾਬਲਾ ਪੌਲੇਂਡ ਅਤੇ ਸੇਨੇਗਲ ਦੇ ਵਿਚਾਲੇ ਖੇਡਿਆ ਗਿਆ। ਸੇਨੇਗਲ ਨੇ ਪਹਿਲੇ ਹਾਫ 'ਚ ਪੌਲੇਂਡ 'ਤੇ 1-0 ਨਾਲ ਬੜਤ ਬਣਾ ਲਈ ਹੈ। ਸੇਨੇਗਲ ਵਲੋਂ ਮੈਚ 37ਵੇਂ ਮਿੰਟ 'ਚ ਥੀਗਿਆ ਸਿਓਨਿਕ ਨੇ ਗੋਲ ਕਰ ਕੇ 1-0 ਨਾਲ ਸ਼ਾਨਦਾਰ ਬੜਤ ਬਣਾ ਲਈ। ਦੋਵੇਂ ਟੀਮਾਂ ਦਾ ਪ੍ਰਦਰਸ਼ਨ ਕਾਫੀ ਰੌਮਾਂਚਕ ਦਿਖਾਈ ਦੇ ਰਿਹਾ ਸੀ। ਹਾਫ ਟਾਈਮ ਤੱਕ ਸੇਨੇਗਲ ਅਤੇ ਪੌਲੇਂਡ ਦਾ ਸਕੋਰ 1-0 ਰਿਹਾ।

PunjabKesari
ਹਾਫ ਟਾਈਮ ਤੋਂ ਬਾਅਦ ਸੇਰੇਗਲ ਦਾ ਸ਼ੁਰੂਆਤ ਤੋਂ ਹੀ ਪੌਲੇਂਡ 'ਤੇ ਦਬਦਬਾ ਰਿਹਾ, ਅਤੇ ਟੀਮ ਵਲੋਂ 60ਵੇਂ ਮਿੰਟ ਐੱਮਵੇ ਨਿਆਗ ਨੇ ਗੋਲ ਕਰ ਕੇ ਟੀਮ ਦਾ ਸਕੋਰ 2-0 ਕਰ ਕੇ ਪੌਲੇਂਡ 'ਤੇ ਸ਼ਾਨਦਾਰ ਬੜਤ ਬਣਾ ਲਈ। ਇਸ ਤੋਂ ਬਾਅਦ ਪੌਲੇਂਡ ਟੀਮ ਨੇ ਆਪਣੇ ਖੇਡ ਨੂੰ ਜਾਰੀ ਰੱਖਿਆ। ਟੀਮ ਵਲੋਂ ਮੌਕਾ ਮਿਲਦੇ ਹੀ 86ਵੇਂ ਮਿੰਟ 'ਚ  ਗ੍ਰੈਗੋਰਜ਼ ਕ੍ਰਿਚੌਇਕ ਨੇ ਸ਼ਾਨਦਾਰ ਗੋਲ ਕਰ ਕੇ ਟੀਮ ਦਾ ਸਕੋਰ 1-2 ਕਰ ਦਿੱਤਾ।
PunjabKesari
ਬਾਇਨਰ ਮਯੂਨਿਖ ਵਲੋਂ ਖੇਡਣ ਵਾਲੇ ਲੇਵਾਨਡੋਵਸਕੀ ਨੇ ਇਸ ਸੈਸ਼ਨ 'ਚ ਬੁੰਦੇਸਲਿਗਾ 'ਚ 29 ਗੋਲ ਕੀਤੇ ਉੱਥੇ ਹੀ ਤੀਜੀ ਵਾਰ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਰਹੇ। ਉਸ ਨੇ ਸਾਰੇ ਮੁਕਾਬਲਿਆਂ 'ਚ ਕੁਲ 41 ਗੋਲ ਕੀਤੇ।
PunjabKesari
ਮਾਨੇ ਨੇ ਚੈਂਪੀਅਨ ਲੀਗ 'ਚ 10 ਗੋਲ ਕੀਤੇ ਜਿਸ 'ਚ ਇਕ ਗੋਲ ਉਸ ਨੇ ਫਾਈਨਲ 'ਚ ਕੀਤਾ। ਉਸ ਨੇ ਮਿਸ਼ਰ ਦੇ ਮੁਹੰਮਦ ਸਾਲਾਹ ਅਤੇ ਬ੍ਰਾਜ਼ੀਲ ਰਾਬਰਟੋ ਫਿਰਮਨੋ ਦੇ ਨਾਲ ਮਿਲ ਕੇ ਲਿਵਰਪੂਲ ਦਾ ਹਮਲਾ ਬੇਹੱਦ ਮਜਬੂਤ ਬਣਾਇਆ ਹੈ। ਸੇਨੇਗਲ ਦੇ ਸਾਬਕਾ ਖਿਡਾਰੀ ਅਤੇ 2002 ਵਿਸ਼ਵ ਕੱਪ 'ਚ ਖੇਡਣ ਵਾਲੇ ਵਾਲੇ ਅਲ ਹਾਦ੍ਰਜੀ ਡਿਯੋਫ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡਿਯੋ ਟੂਰਨਾਮੈਂਟ ਦਾ ਇਕ ਸਟਾਰ ਖਿਡਾਰੀ ਹੋ ਸਕਦਾ ਹੈ।
Game feed photo
ਮਾਸਕੋ ਦੇ ਸਪਾਰਟਕ ਸਟੇਡੀਅਮ 'ਚ ਗਰੁੱਪ ਐੱਚ ਦੇ ਇਸ ਮੈਚ 'ਚ ਪੌਲੇਂਡ ਜਿੱਤ ਦੇ ਦਾਅਵੇਦਾਰ ਦੇ ਰੂਪ 'ਚ ਸ਼ੁਰੂਆਤ ਕਰੇਗਾ। ਇਸ ਗਰੁੱਪ 'ਚ ਕੋਲੰਬੀਆ ਅਤੇ ਜਾਪਾਨ ਦੀਆਂ ਟੀਮਾਂ ਵੀ ਸ਼ਾਮਲ ਹਨ। ਵਿਸ਼ਵ 'ਚ 8ਵੇਂ ਨੰਬਰ ਦਾ ਪੌਲੇਂਡ ਵਿਸ਼ਵ ਕੱਪ 'ਚ ਅੱਠਵੀਂ ਵਾਰ ਹਿੱਸਾ ਲੈ ਰਹੇ ਹਨ। ਕੋਚ ਐਡਮ ਨਵਾਲਕਾ ਦੀ ਟੀਮ 1974 ਅਤੇ 1982 ਦੇ ਤੀਜੇ ਸਥਾਨ 'ਤੇ ਰਹਿਣ ਦੇ ਰਿਕਾਰਡ 'ਚ ਸੁਧਾਰ ਕਰਨ ਲਈ ਬੇਤਾਬ ਹੈ।

PunjabKesari


Related News