FIFA World Cup : ਫਰਾਂਸ ਦੀ ਸ਼ਾਨਦਾਰ ਜਿੱਤ ''ਤੇ PM ਮੋਦੀ ਨੇ ਦਿੱਤੀ ਵਧਾਈ

07/16/2018 4:30:46 AM

ਮਾਸਕੋ— ਰੂਸ ਦੀ ਰਾਜਧਾਨੀ ਮਾਸਕੋ 'ਚ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਲੁਜ਼ਨਿਕੀ ਸਟੇਡੀਅਮ 'ਚ ਲਗਭਗ ਇਕ ਮਹੀਨਾ ਪਹਿਲਾਂ ਸ਼ੁਰੂ ਹੋਏ 21ਵੇਂ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ 1998 ਵਿਸ਼ਵ ਕੱਪ ਦੀ ਚੈਂਪੀਅਨ ਫਰਾਂਸ ਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਖੇਡ ਰਹੀ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਦੂਸਰੀ ਵਾਰ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 2022 ਦੇ ਫੁੱਟਬਾਲ ਵਿਸ਼ਵ ਕੱਪ ਲਈ ਕਤਰ ਨੂੰ ਰਸਮੀ ਤੌਰ 'ਤੇ ਮਸ਼ਾਲ ਸੌਂਪ ਦਿੱਤੀ।

PunjabKesari
ਇਸ ਜਿੱਤ 'ਤੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵਿਟਰ ਹੈਂਡਲ 'ਤੇ ਵਧਾਈ ਦਿੱਤੀ ਤੇ ਕਿਹਾ 'ਫਰਾਂਸ ਦੇ ਮਿਹਨਤੀ ਖਿਡਾਰੀਆਂ ਨੂੰ ਫੀਫਾ ਵਿਸ਼ਵ ਕੱਪ ਜਿੱਤਣ 'ਤੇ ਬਹੁਤ-ਬਹੁਤ ਵਧਾਈਆਂ। ਮਿਹਨਤੀ ਟੀਮ ਕ੍ਰੋਏਸ਼ੀਆ ਨੂੰ ਵੀ ਵਧਾਈਆਂ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਫਰਾਂਸ ਨੂੰ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤਾ 'ਇਕ ਸ਼ਾਨਦਾਰ ਮੈਚ' ਫਰਾਂਸ ਨੂੰ ਟੀਮ ਨੂੰ ਫੀਫਾ ਵਿਸ਼ਵ ਕੱਪ ਜਿੱਤਣ ਦੀ ਵਧਾਈ। ਉਸ ਨੇ ਪੂਰੇ ਟੂਰਨਾਮੈਂਟ 'ਚ ਬਹੁਤ ਵਧੀਆ ਖੇਡ ਦਿਖਾਇਆ। ਮੋਦੀ ਨੇ ਕ੍ਰੋਏਸ਼ੀਆ ਨੂੰ ਵੀ ਵਧੀਆ ਖੇਡ ਲਈ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ ਮੈਂ ਕ੍ਰੋਏਸ਼ੀਆਈ ਟੀਮ ਨੂੰ ਉਸਦੇ ਵਧੀਆ ਖੇਡ ਲਈ ਵਧਾਈ ਦਿੰਦਾ ਹਾਂ। ਵਿਸ਼ਵ ਕੱਪ 'ਚ ਉਸ ਨੇ ਇਤਿਹਾਸਕ ਖੇਡ ਦਿਖਾਇਆ।

 


Related News