FIFA WC 2018 : ਫਰਾਂਸ ਨੇ ਬੈਲਜੀਅਮ ਨੂੰ ਹਰਾ ਫਾਈਨਲ 'ਚ ਬਣਾਈ ਜਗ੍ਹਾ

Wednesday, Jul 11, 2018 - 02:40 AM (IST)

FIFA WC 2018 : ਫਰਾਂਸ ਨੇ ਬੈਲਜੀਅਮ ਨੂੰ ਹਰਾ ਫਾਈਨਲ 'ਚ ਬਣਾਈ ਜਗ੍ਹਾ

ਸੇਂਟ ਪੀਟਰਸਬਰਗ— ਡਿਫੈਂਡਰ ਸੈਮੂਅਲ ਉਮਤਿਤੀ ਦੇ ਗੋਲ ਦੀ ਬਦੌਲਤ ਫਰਾਂਸ ਨੇ ਰੋਮਾਂਚਕ ਸੈਮੀਫਾਈਨਲ ਵਿਚ ਅੱਜ ਇੱਥੇ ਬੈਲਜੀਅਮ ਨੂੰ 1-0 ਨਾਲ ਹਰਾ ਕੇ ਤੀਜੀ ਵਾਰ ਫੀਫਾ ਵਿਸ਼ਵ ਕੱਪ  ਦੇ ਫਾਈਨਲ ਵਿਚ ਜਗ੍ਹਾ ਬਣਾ ਲਈ।

PunjabKesariਮੈਚ ਦਾ ਇਕਲੌਤਾ ਗੋਲ ਉਮਤਿਤੀ ਨੇ 51ਵੇਂ ਮਿੰਟ ਵਿਚ ਹੈਡਰ ਰਾਹੀਂ ਕੀਤਾ। ਫਰਾਂਸ ਨੇ 1998 ਵਿਚ ਆਪਣੀ ਹੀ ਮੇਜ਼ਬਾਨੀ ਵਿਚ ਹੋਏ ਵਿਸ਼ਵ ਕੱਪ ਫਾਈਨਲ ਵਿਚ ਬ੍ਰਾਜ਼ੀਲ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਪਰ 2006 ਦੇ ਫਾਈਨਲ ਵਿਚ ਇਟਲੀ ਤੋਂ ਹਾਰ ਗਈ ਸੀ।
ਫਰਾਂਸ ਦੀ ਟੀਮ ਹੁਣ 15 ਜੁਲਾਈ ਨੂੰ ਹੋਣ ਵਾਲੇ ਫਾਈਨਲ ਵਿਚ ਇੰਗਲੈਂਡ ਤੇ ਕ੍ਰੋਏਸ਼ੀਆ ਵਿਚਾਲੇ ਕੱਲ ਹੋਣ ਵਾਲੇ  ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਭਿੜੇਗੀ। ਬੈਲਜੀਅਮ ਵਿਰੁੱਧ ਵਿਸ਼ਵ ਕੱਪ ਦੇ ਤਿੰਨ ਮੈਚਾਂ ਵਿਚ ਇਹ ਫਰਾਂਸ ਦੀ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਫਰਾਂਸ ਨੇ 1938 ਵਿਚ ਪਹਿਲੇ ਦੌਰ ਦਾ ਮੁਕਾਬਲਾ 3-1 ਨਾਲ ਜਿੱਤਣ ਤੋਂ ਬਅਦ 1986 ਵਿਚ ਤੀਜੇ ਦੌਰ ਦੇ ਪਲੇਅ ਆਫ ਮੈਚ ਵਿਚ 4-2 ਨਾਲ ਜਿੱਤ ਦਰਜ ਕੀਤੀ ਸੀ।

PunjabKesariਇਸਦੇ ਨਾਲ ਹੀ ਬੈਲਜੀਅਮ ਦੀ 24 ਮੈਚਾਂ ਦੀ ਅਜੇਤੂ ਮੁਹਿੰਮ ਵੀ ਰੁੱਕ ਗਈ। ਇਸ ਦੌਰਾਨ ਉਸ ਨੇ 78 ਗੋਲ ਕੀਤੇ ਤੇ ਅੱਜ ਦੇ ਮੈਚ ਤੋਂ ਪਹਿਲਾਂ ਸਿਰਫ ਇਕ ਮੈਚ ਵਿਚ ਹੀ ਟੀਮ ਗੋਲ ਨਹੀਂ ਕਰ ਸਕੀ। ਬੈਲਜੀਅਮ ਦੀ ਟੀਮ ਹਾਲਾਂਕਿ ਵਿਸ਼ਵ ਕੱਪ ਵਿਚ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਵਿਦਾ ਹੋਈ ਤੇ ਆਪਣੇ ਪ੍ਰਦਰਸ਼ਨ ਨਾਲ ਉਹ ਲੋਕਾਂ ਦਾ ਦਿਲ ਜਿੱਤਣ ਵਿਚ ਸਫਲ ਰਹੀ।

PunjabKesari

 


Related News