ਫੀਫਾ ਅੰਡਰ-17 ਬੀਬੀਆਂ ਦੇ ਵਿਸ਼ਵ ਕੱਪ ਦੀ ਸੂਚੀ ਜਾਰੀ, ਨਵੀਂ ਮੁੰਬਈ 'ਚ ਹੋਵੇਗਾ ਫਾਈਨਲ

06/24/2020 1:17:57 AM

ਨਵੀਂ ਦਿੱਲੀ- ਵਿਸ਼ਵ ਫੁੱਟਬਾਲ ਦੀ ਰੈਗੂਲੇਟਰੀ ਸੰਸਥਾ-ਫੀਫਾ ਨੇ ਅਗਲੇ ਸਾਲ ਭਾਰਤ 'ਚ ਹੋਣ ਵਾਲੇ 'ਫੀਫਾ ਅੰਡਰ-17 ਬੀਬੀਆਂ ਦਾ ਵਿਸ਼ਵ ਕੱਪ' ਭਾਰਤ 2021 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਬਦਲੇ ਹੋਏ ਨਾਮ ਨਾਲ ਇਸ ਟੂਰਨਾਮੈਂਟ ਦਾ ਆਯੋਜਨ ਅਗਲੇ ਸਾਲ 17 ਫਰਵਰੀ ਤੋਂ 7 ਮਾਰਚ ਤੱਕ ਹੋਵੇਗਾ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ 'ਫੀਫਾ ਅੰਡਰ-17 ਬੀਬਆਂ ਦਾ ਵਿਸ਼ਵ ਕੱਪ ਭਾਰਤ 2020 ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਟੂਰਨਾਮੈਂਟ 'ਚ 16 ਟੀਮਾਂ 32 ਮੈਚ ਖੇਡੇਗੀ। ਇਨ੍ਹਾਂ ਮੈਚਾਂ ਦਾ ਆਯੋਜਨ ਦੇਸ਼ ਦੇ ਪੰਜ ਸ਼ਹਿਰਾਂ- ਅਹਿਮਦਾਬਾਦ, ਭੁਵਨੇਸ਼ਵਰ, ਗੁਹਾਟੀ, ਕੋਲਕਾਤਾ ਤੇ ਨਵੀਂ ਮੁੰਬਈ 'ਚ ਕੀਤਾ ਜਾਵੇਗਾ। ਜਿਸ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਪਿਛਲੇ ਮਹੀਨੇ ਮਈ 'ਚ ਫੀਫਾ ਪ੍ਰੀਸ਼ਦ ਦੇ ਬਿਊਰੋ ਵਲੋ ਨਵੀ ਤਰੀਖਾਂ ਦਾ ਐਲਾਨ ਕਰਨ ਤੋਂ ਬਾਅਦ ਟੂਰਨਾਮੈਂਟ ਦਾ ਪਹਿਲਾ ਮੈਚ 17 ਫਰਵਰੀ ਨੂੰ ਗੁਹਾਟੀ 'ਚ ਖੇਡਿਆ ਜਾਵੇਗਾ। ਇਸ ਦੌਰਾਨ ਇਸ ਦਾ ਫਾਈਨਲ 7 ਮਾਰਚ ਨੂੰ ਨਵੀ ਮੁੰਬਈ 'ਚ ਹੋਵੇਗਾ। ਫੀਫਾ 25 ਜੂਨ ਨੂੰ ਫੀਫਾ ਮਹਿਲਾ ਵਿਸ਼ਵ ਕੱਪ 2023 ਦੇ ਮੇਜਬਾਨ ਦੇਸ਼ ਦੇ ਨਾਮ ਦਾ ਐਲਾਨ ਕਰੇਗਾ। ਮੇਜਬਾਨੀ ਦੇ ਦੌੜ 'ਚ ਕੋਲੰਬੀਆ, ਜਾਪਾਨ ਤੇ ਆਸਟਰੇਲੀਆ-ਨਿਊਜ਼ੀਲੈਂਡ (ਸੰਯੁਕਤ ਮੇਜਬਾਨ ਦਾਅਵੇਦਾਰ) ਸ਼ਾਮਲ ਹਨ। ਇਸ ਤੋਂ ਪਹਿਲਾਂ ਬ੍ਰਾਜ਼ੀਲ ਵੀ ਮੇਜਬਾਨੀ ਦੀ ਦੌੜ 'ਚ ਸ਼ਾਮਲ ਸੀ ਪਰ ਬਾਅਦ 'ਚ ਉਸ ਨੇ ਆਪਣੀ ਦਾਅਵੇਦਾਰੀ ਵਾਪਸ ਲੈ ਲਈ।


ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਖੇਡਾਂ 'ਤੇ ਵੱਡਾ ਸੰਕਟ ਆਇਆ ਹੋਇਆ ਹੈ। ਪਿਛਲੇ ਚਾਰ ਮਹੀਨਿਆਂ ਤੋਂ ਖੇਡ ਮੁਕਾਬਲੇ ਬੰਦ ਹਨ। ਹਾਲਾਂਕਿ ਪਿਛਲੇ ਮਹੀਨੇ ਤੋਂ ਖੇਡਾਂ ਨੂੰ ਮੁੜ ਪਟਰੀ 'ਤੇ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਨ੍ਹਾਂ ਦੇਸ਼ਾਂ 'ਤ ਖੇਡ ਟੂਰਨਾਮੈਂਟ ਹੋ ਰਹੇ ਹਨ ਉੱਥੇ ਅਜੇ ਮੈਦਾਨ 'ਤੇ ਦਰਸ਼ਕਾਂ ਨੂੰ ਜਾਣ ਦੀ ਇਜ਼ਾਜਤ ਨਹੀਂ ਹੈ।


Gurdeep Singh

Content Editor

Related News