ਕੋਚੀ ਪਹੁੰਚੀ ਫੀਫਾ ਅੰਡਰ-17 ਟਰਾਫੀ

09/23/2017 9:58:17 AM

ਕੋਚੀ, (ਬਿਊਰੋ)— ਫੀਫਾ ਅੰਡਰ-17 ਵਿਸ਼ਵ ਕੱਪ ਟਰਾਫੀ ਦੇ ਸ਼ੁੱਕਰਵਾਰ ਨੂੰ ਕੋਚੀ ਪਹੁੰਚਣ 'ਤੇ ਉਸ ਦਾ ਸਵਾਗਤ ਰੰਗਾਰੰਗ ਪ੍ਰੋਗਰਾਮ ਤੇ ਸੂਬੇ ਦੀ ਲੋਕ ਕਲਾ ਦੀਆਂ ਝਾਕੀਆਂ ਨਾਲ ਕੀਤਾ ਗਿਆ।  ਕੇਰਲ ਦੇ ਖੇਡ ਮੰਤਰੀ ਏ. ਸੀ. ਮੋਈਦੀਨ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਹਜ਼ਾਰਾਂ ਪ੍ਰਸ਼ੰਸਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਟਰਾਫੀ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਪ੍ਰਸ਼ੰਸਕਾਂ ਨੂੰ ਟਰਾਫੀ ਦੇ ਨਾਲ ਸੈਲਫੀ ਤੇ ਫੋਟੋ ਖਿਚਵਾਉਂਦੇ ਹੋਏ ਵੀ ਦੇਖਿਆ ਗਿਆ। ਦੇਸ਼ 'ਚ 6 ਤੋਂ 28 ਅਕਤੂਬਰ ਤਕ ਹੋਣ ਵਾਲੇ ਵਿਸ਼ਵ ਕੱਪ ਦੇ 8 ਮੈਚਾਂ ਦਾ ਆਯੋਜਨ ਇਸ ਮੈਦਾਨ 'ਚ ਹੋਵੇਗਾ, ਜਿਸ 'ਚ ਬ੍ਰਾਜ਼ੀਲ, ਸਪੇਨ ਤੇ ਜਰਮਨੀ ਵਰਗੀਆਂ ਮਜ਼ਬੂਤ ਟੀਮਾਂ ਦੇ ਮੈਚ ਵੀ ਸ਼ਾਮਲ ਹਨ।


Related News