ਫੀਫਾ ਨੇ ਹੈਟੀ ਫੁੱਟਬਾਲ ਦੇ ਪ੍ਰਧਾਨ ਨੂੰ ਬਲਾਤਕਾਰ ਦੇ ਦੋਸ਼ ’ਚ ਕੀਤਾ ਮੁਅੱਤਲ

05/26/2020 11:19:23 AM

ਸਪੋਰਟਸ ਡੈਸਕ— ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਹੈਟੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਨੂੰ ਰਾਸ਼ਟਰੀ ਸਿਖਲਾਈ ਕੇਂਦਰ ’ਚ ਨੌਜਵਾਨ ਮਹਿਲਾ ਖਿਡਾਰੀਆਂ ਦੇ ਬਲਾਤਕਾਰ ਦੇ ਦੋਸ਼ ’ਚ ਜਾਂਚ ਰਹਿਣ ਤੱਕ 90 ਦਿਨਾਂ ਲਈ ਮੁਅੱਤਲ ਕਰ ਦਿੱਤਾ।PunjabKesari

ਹੈਟੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ 73 ਸਾਲ ਦਾ ਯਵੇਸ ਜੀਨ ਬਾਰਟ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਕਿ ਉਨ੍ਹਾਂ ਨੇ ਪੋਰਟ ਆ ਪਿ੍ਰੰਸ ਦੇ ਬਾਹਰੀ ਇਲਾਕੇ ’ਚ ਸਥਿਤ ਅਧਿਆਪਨ ਕੇਂਦਰ ’ਚ ਪਿਛਲੇ ਪੰਜ ਸਾਲਾਂ ’ਚ ਕਈ ਨੌਜਵਾਨ ਮਹਿਲਾ ਫੁੱਟਬਾਲਰਾਂ ਦੇ ਨਾਲ ਬਲਾਤਕਾਰ ਕੀਤਾ। ਫੀਫਾ ਨੇ ਬਿਆਨ ’ਚ ਕਿਹਾ, ‘‘ਫੀਫਾ ਕੋਡ ਦੇ ਨੈਤਿਕਤਾ ਦੇ ਆਰਟੀਕਲ 84 ਅਤੇ 85 ਦੇ ਮੁਤਾਬਕ ਸੁਤੰਤਰ ਨੈਤਿਕਤਾ ਕਮੇਟੀ ਦੀ ਜਾਂਚ ਵਿਭਾਗ ਨੇ ਹੈਟੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਯੇਵੇਸ ਜੀਨ ਬਾਰਟ ’ਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਉਹ 90 ਦਿਨਾਂ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਫੁੱਟਬਾਲ ਨਾਲ ਸਬੰਧਿਤ ਗਤੀਵਿਧੀਆਂ ’ਚ ਭਾਗ ਨਹੀਂ ਲੈ ਸਕਦੇ ਹਨ। ਇਹ ਅਸਥਾਈ ਰੋਕ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗਾ। ਹੈਟੀ ਪੁਲਸ ਦੋਸ਼ਾਂ ਦੀ ਜਾਂਚ ਕਰ ਰਹੀ ਹੈ।


Davinder Singh

Content Editor

Related News