ਫੀਫਾ ਕਾਰਜਕਾਰੀ ਪਰੀਸ਼ਦ ਵਿਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ ਪ੍ਰਫੁੱਲ ਪਟੇਲ

Monday, Apr 01, 2019 - 06:11 PM (IST)

ਫੀਫਾ ਕਾਰਜਕਾਰੀ ਪਰੀਸ਼ਦ ਵਿਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ ਪ੍ਰਫੁੱਲ ਪਟੇਲ

ਨਵੀਂ ਦਿੱਲੀ : ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ 4 ਸਾਲ ਲਈ ਫੀਫਾ ਕਾਰਜਕਾਰੀ ਕਮੇਟੀ ਦੇ ਮੈਂਬਰ ਬਣ ਸਕਦੇ ਹਨ। ਪਟੇਲ ਜੇਕਰ ਇਸਦੇ ਮੈਂਬਰ ਬਣਦੇ ਹਨ ਤਾਂ ਉਹ ਇਸ ਪਰੀਸ਼ਦ ਵਿਚ ਚੁਣੇ ਜਾਣ ਪਹਿਲੇ ਭਾਰਤੀ ਹੋਣਗੇ। ਏ. ਆਈ. ਐੱਫ. ਐੱਫ. ਸੂਤਰਾਂ ਮੁਤਾਬਕ ਏਸ਼ੀਆਈ ਫੁੱਟਬਾਲ ਸੰਘ ਵਲੋਂ 5 ਮੈਂਬਰਾਂ ਨੂੰ ਫੀਫਾ ਪਰੀਸ਼ਦ ਵਿਚ ਸ਼ਾਮਲ ਕੀਤਾ ਜਾਏਗਾ ਅਤੇ ਪਟੇਲ ਨੂੰ ਉਮੀਦ ਹੈ ਇਸ ਲਈ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ 6 ਅਪ੍ਰੈਲ ਨੂੰ ਏ. ਐੱਫ. ਸੀ. ਦੇ 29ਵੇਂ ਕਾਂਗ੍ਰਸ ਦੌਰਾਨ ਹੋਣ ਵਾਲੀਆਂ ਚੋਣਾਂ ਵਿਚ ਉਸਦੀ ਚੋਣ ਹੋ ਜਾਏਗੀ। ਇਹ ਚੋਣ 2019 ਤੋਂ 2023 ਤੱਕ ਦੇ 4 ਸਾਲ ਦੇ ਕਾਰਜਕਾਲ ਲਈ ਹੋਵੇਗਾ। ਏ. ਆਈ. ਐੱਫ. ਐੱਫ. ਦੇ ਇਕ ਚੋਟੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ, ''8 ਉਮੀਦਵਾਰਾਂ ਵਿਚੋਂ 5 ਦੀ ਚੋਣ ਹੋਵੇਗੀ ਅਤੇ ਪਟੇਲ ਆਪਣੀ ਚੋਣ ਨੂੰ ਲੈ ਕੇ ਯਕੀਨੀ ਹਨ। ਫੀਫਾ ਕਾਰਜਕਾਰੀ ਪਰੀਸ਼ਦ ਲਈ ਉਸ ਦੇ ਚੁਣੇ ਜਾਣ ਦੀ ਸੰਭਾਵਨਾ 90 ਫੀਸਦੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਭਾਰਤੀ ਫੀਫਾ ਕਾਰਜਕਾਰੀ ਪਰੀਸ਼ਦ ਦਾ ਮੈਂਬਰ ਬਣੇਗਾ।


Related News