ਫੀਫਾ ਨੇ ਪਾਕਿਸਤਾਨ ਫੁੱਟਬਾਲ ’ਤੇ ਲਾਈ ਪਾਬੰਦੀ ਹਟਾਈ
Tuesday, Mar 04, 2025 - 12:18 PM (IST)

ਲਾਹੌਰ– ਵਿਸ਼ਵ ਫੁੱਟਬਾਲ ਦੀ ਕੌਮਾਂਤਰੀ ਇਕਾਈ ਫੀਫਾ ਨੇ ਪਾਕਿਸਤਾਨ ਫੁੱਟਬਾਲ ਸੰਘ (ਪੀ. ਐੱਫ. ਐੱਫ.) ’ਤੇ ਲਾਈ ਗਈ ਪਾਬੰਦੀ ਹਟਾ ਲਈ ਹੈ ਕਿਉਂਕਿ ਪਾਕਿਸਤਾਨ ਨੇ ਖੇਡ ਦੇ ਸੁਚਾਰੂ ਸੰਚਾਲਨ ਲਈ ਆਪਣੇ ਸੰਵਿਧਾਨ ਵਿਚ ਲੋੜੀਂਦੇ ਬਦਲਾਅ ਕਰ ਲਏ ਹਨ।
ਫੀਫਾ ਨੇ ਪੀ. ਐੱਫ. ਐੱਫ. ’ਤੇ 5 ਫਰਵਰੀ ਨੂੰ ਪਾਬੰਦੀ ਲਾਈ ਸੀ ਕਿਉਂਕਿ ਕਾਂਗਰਸ ਮੈਂਬਰ ਸੰਵਿਧਾਨ ਵਿਚ ਜ਼ਰੂਰੀ ਬਦਲਾਅ ਨਹੀਂ ਕਰ ਸਕੇ ਸਨ। ਪੀ. ਐੱਫ.ਐੱਫ. ਕਾਂਗਰਸ ਦੇ ਮੈਂਬਰਾਂ ਨੇ ਵੀਰਵਾਰ ਨੂੰ ਜ਼ਰੂਰੀ ਸੋਧਾਂ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ। ਪੀ. ਐੱਫ.ਐੱਫ. ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਫੀਫਾ ਨੇ ਉਸ ਨੂੰ ਐਤਵਾਰ ਨੂੰ ਦੱਸਿਆ ਕਿ ਪਾਬੰਦੀ ਹਟਾ ਲਈ ਗਈ ਹੈ।