ਮਹਿਲਾ ਪ੍ਰਸ਼ੰਸਕਾਂ ਦੀ ਫੁੱਟਬਾਲ ਮੈਚਾਂ ’ਚ ਮੌਜੂਦਗੀ ਲਈ ਈਰਾਨ ਦਾ ਦੌਰਾ ਕਰਨਗੇ ਫੀਫਾ ਅਧਿਕਾਰੀ

Thursday, Sep 12, 2019 - 02:51 PM (IST)

ਮਹਿਲਾ ਪ੍ਰਸ਼ੰਸਕਾਂ ਦੀ ਫੁੱਟਬਾਲ ਮੈਚਾਂ ’ਚ ਮੌਜੂਦਗੀ ਲਈ ਈਰਾਨ ਦਾ ਦੌਰਾ ਕਰਨਗੇ ਫੀਫਾ ਅਧਿਕਾਰੀ

ਲੁਸਾਨੇ— ਫੀਫਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਨੂੰ ਛੇਤੀ ਹੀ ਈਰਾਨ ਭੇਜੇਗਾ ਤਾਂ ਜੋ ਦੇਸ਼ ’ਚ ਫੁੱਟਬਾਲ ਮੈਚਾਂ ’ਚ ਮਹਿਲਾ ਦਰਸ਼ਕਾਂ ਨੂੰ ਮੈਚ ਦੇਖਣ ਦੀ ਇਜਾਜ਼ਤ ਦਿੱਤੇ ਜਾਣ ਦੀ ਸੰਭਾਵਨਾ ਦਾ ਪਤਾ ਚਲ ਸਕੇ। ਇਹ ਐਲਾਨ ਉਸ ਘਟਨਾ ਦੇ ਇਕ ਹਫਤੇ ਬਾਅਦ ਹੋਇਆ ਹੈ ਜਦੋਂ ਈਰਾਨ ਦੀ ਇਕ ਫੁੱਟਬਾਲ ਪ੍ਰਸ਼ੰਸਕ ਨੇ ਕੋਰਟ ਦੇ ਬਾਹਰ ਖੁਦ ਨੂੰ ਅੱਗ ਲਾ ਦਿੱਤੀ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਉਸ ਨੇ ਪੁਰਸ਼ ਦੇ ਭੇਸ ’ਚ ਤਹਿਰਾਨ ’ਚ ਸਟੇਡੀਅਮ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨਾਲ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ 6 ਮਹੀਨਿਆਂ ਲਈ ਸਜ਼ਾ ਦਿੱਤੀ ਜਾਵੇਗੀ। ਫੀਫਾ ਨੇ ਏ.ਐੱਫ.ਪੀ. ਨੂੰ ਕਿਹਾ, ‘‘ਅਕਤੂਬਰ ’ਚ ਵਿਸ਼ਵ ਕੱਪ ਕੁਆਲੀਫਾਇਰ ਦੇ ਆਗਾਮੀ ਮੈਚ ਲਈ ਸਟੇਡੀਅਮ ’ਚ ਮਹਿਲਾਵਾਂ ਨੂੰ ਇਜਾਜ਼ਤ ਦੇਣ ਦੀਆਂ ਤਿਆਰੀਆਂ ਦਾ ਆਕਲਨ ਕਰਨ ਲਈ ਛੇਤੀ ਹੀ ਫੀਫਾ ਦਾ ਦਲ ਉਸ ਸਥਾਨ ’ਤੇ ਜਾਵੇਗਾ।


author

Tarsem Singh

Content Editor

Related News