FIFA 2022 :  ਲਿਓਨਿਲ ਮੇਸੀ ਨੂੰ ਦੇਖਣ ਪੁੱਜੇ 28 ਸਾਲ 'ਚ ਸਭ ਤੋਂ ਜ਼ਿਆਦਾ ਦਰਸ਼ਕ

11/27/2022 4:07:19 PM

ਲੁਸੈਲ : ਅਰਜਨਟੀਨਾ ਦੀ ਮੈਕਸੀਕੋ 'ਤੇ 2-0 ਦੀ ਜਿੱਤ ਦੌਰਾਨ ਲਿਓਨਲ ਮੇਸੀ ਨੂੰ ਖੇਡਦੇ ਦੇਖਣ ਲਈ ਸਟੇਡੀਅਮ 'ਚ 88,966 ਦਰਸ਼ਕ ਮੌਜੂਦ ਸਨ, ਜੋ ਕਿ 28 ਸਾਲਾਂ 'ਚ ਫੁੱਟਬਾਲ ਵਿਸ਼ਵ ਕੱਪ ਮੈਚ 'ਚ ਦਰਸ਼ਕਾਂ ਦੀ ਸਭ ਤੋਂ ਵੱਡੀ ਹਾਜ਼ਰੀ ਹੈ। ਫੀਫਾ ਦੇ ਮੁਤਾਬਕ ਦੋਹਾ ਦੇ ਉੱਤਰ ਵਿੱਚ ਸਥਿਤ ਲੁਸੈਲ ਸਟੇਡੀਅਮ ਨੇ ਅਮਰੀਕਾ ਵਿੱਚ 1994 ਦੇ ਫਾਈਨਲ ਤੋਂ ਬਾਅਦ ਵਿਸ਼ਵ ਕੱਪ 'ਚ ਸਭ ਤੋਂ ਵੱਧ ਦਰਸ਼ਕਾਂ ਦੀ ਮੇਜ਼ਬਾਨੀ ਕੀਤੀ ਗਈ ਹੈ। 

ਇਹ ਵੀ ਪੜ੍ਹੋ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ ਜਡੇਜਾ, ਇਸ ਘਰੇਲੂ ਕ੍ਰਿਕਟਰ ਨੂੰ ਮਿਲੇਗਾ ਮੌਕਾ

ਕੈਲੀਫੋਰਨੀਆ ਦੇ ਪਾਸਾਡੇਨਾ ਵਿੱਚ ਰੋਜ਼ ਬਾਉਲ ਵਿੱਚ 91,194 ਲੋਕ ਹਾਜ਼ਰ ਸਨ, ਜਿਸ ਵਿੱਚ ਬ੍ਰਾਜ਼ੀਲ ਨੇ ਨਿਯਮਤ ਸਮੇਂ ਵਿੱਚ ਗੋਲ ਰਹਿਤ ਡਰਾਅ ਤੋਂ ਬਾਅਦ ਇਟਲੀ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਖਿਤਾਬ ਜਿੱਤਿਆ। ਲੁਸੈਲ ਸਟੇਡੀਅਮ ਵਿੱਚ ਸ਼ਨੀਵਾਰ ਦੀ ਹਾਜ਼ਰੀ ਪਿਛਲੇ ਦੋ ਮੈਚਾਂ ਨਾਲੋਂ ਕਈ ਸੌ ਵੱਧ ਸੀ, ਜਦੋਂ ਬ੍ਰਾਜ਼ੀਲ ਨੇ ਸਰਬੀਆ ਨੂੰ ਹਰਾਇਆ ਅਤੇ ਅਰਜਨਟੀਨਾ ਸਾਊਦੀ ਅਰਬ ਤੋਂ ਹਾਰ ਗਿਆ।

PunjabKesari

ਕਤਰ 'ਚ ਦਰਸ਼ਕਾਂ ਦੀ ਮੌਜੂਦਗੀ ਦੇ ਅੰਕੜੇ ਵਿਸ਼ਵ ਕੱਪ ਦੇ ਆਲ ਟਾਈਮ ਮੈਚਾਂ ਦੇ ਸਿਖਰਲੇ 30 ਵਿੱਚ ਵੀ ਨਹੀਂ ਹਨ। ਮਾਰਾਕਾਨਾ ਸਟੇਡੀਅਮ ਨੇ 1950 ਵਿੱਚ ਰੀਓ ਡੀ ਜਨੇਰੀਓ ਵਿੱਚ ਉਰੂਗਵੇ ਦੀ ਬ੍ਰਾਜ਼ੀਲ ਉੱਤੇ 2-1 ਦੀ ਜਿੱਤ ਦੌਰਾਨ 1,73,850 ਲੋਕਾਂ ਦੀ ਮੇਜ਼ਬਾਨੀ ਕੀਤੀ ਜੋ ਕਿ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦਰਸ਼ਕਾਂ ਦਾ ਅੰਕੜਾ ਹੈ।

ਇਹ ਵੀ ਪੜ੍ਹੋ IND vs NZ : ਮੀਂਹ ਕਾਰਨ ਦੂਜਾ ਵਨ-ਡੇ ਮੈਚ ਰੱਦ, ਨਿਊਜ਼ੀਲੈਂਡ ਸੀਰੀਜ਼ 'ਚ 1-0 ਨਾਲ ਅੱਗੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News