FIFA 2022 : ਕ੍ਰੋਏਸ਼ੀਆ ਖ਼ਿਲਾਫ਼ ਦਮਖਮ ਦਿਖਾਉਣ ਨੂੰ ਤਿਆਰ ਜਾਪਾਨ

Monday, Dec 05, 2022 - 01:28 PM (IST)

FIFA 2022 : ਕ੍ਰੋਏਸ਼ੀਆ ਖ਼ਿਲਾਫ਼ ਦਮਖਮ ਦਿਖਾਉਣ ਨੂੰ ਤਿਆਰ ਜਾਪਾਨ

ਸਪੋਰਟਸ ਡੈਸਕ- ਫੀਫਾ ਵਿਸ਼ਵ ਕੱਪ 2022 ਦੇ ਆਖਰੀ-16 ਮੈਚ 'ਚ ਅੱਜ (ਸੋਮਵਾਰ ਨੂੰ) ਕ੍ਰੋਏਸ਼ੀਆ ਅਤੇ ਜਾਪਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਹਨ। ਇੱਕ ਪਾਸੇ ਜਪਾਨ ਦੀ ਟੀਮ ਨੇ ਗਰੁੱਪ ਗੇੜ ਵਿੱਚ ਜਰਮਨੀ ਅਤੇ ਸਪੇਨ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਕ੍ਰੋਏਸ਼ੀਆ ਨੇ ਵੀ ਆਪਣੇ ਗਰੁੱਪ ਪੜਾਅ ਦੇ ਮੈਚ ਵਿੱਚ ਕੈਨੇਡਾ ਨੂੰ ਵੱਡੇ ਫਰਕ ਨਾਲ ਹਰਾਇਆ।

ਇਹ ਵੀ ਪੜ੍ਹੋ : ਭਾਰਤ ਦੇ ਅਰਜੁਨ ਐਰਿਗਾਸੀ ਅਤੇ ਵੈਸ਼ਾਲੀ ਆਰ ਨੇ ਜਿੱਤੇ ਟਾਟਾ ਸਟੀਲ ਬਲਿਟਜ਼ ਸ਼ਤਰੰਜ ਖਿਤਾਬ

ਕ੍ਰੋਏਸ਼ੀਆ ਦੀ ਟੀਮ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਜਾਪਾਨ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੇਗੀ। ਅਸਲ 'ਚ ਜਾਪਾਨ ਨੇ ਇਸ ਵਿਸ਼ਵ ਕੱਪ 'ਚ ਜਰਮਨੀ ਅਤੇ ਸਪੇਨ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾ ਕੇ ਉਲਟਫੇਰ ਦਿਖਾਇਆ ਹੈ। ਅਜਿਹੇ 'ਚ ਜਾਪਾਨ ਆਪਣੇ ਆਖਰੀ-16 ਮੈਚ 'ਚ ਕ੍ਰੋਏਸ਼ੀਆ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰਨ ਦੇ ਇਰਾਦੇ ਨਾਲ ਉਤਰੇਗਾ।

ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਖੇਡ ਸਕਦੇ ਨੇ T10 ਲੀਗ, ਚੇਅਰਮੈਨ ਦਾ ਵੱਡਾ ਬਿਆਨ ਆਇਆ ਸਾਹਮਣੇ

ਜਾਪਾਨ ਨੇ ਇਸ ਵਿਸ਼ਵ ਕੱਪ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਨੇ ਚੈਂਪੀਅਨ ਟੀਮ ਜਰਮਨੀ ਨੂੰ 2-1 ਨਾਲ ਹਰਾਇਆ। ਜਾਪਾਨ ਦੀ ਜਿੱਤ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ, ਇਸ ਤੋਂ ਬਾਅਦ ਜਾਪਾਨ ਨੇ ਵੀ ਸਪੇਨ ਨੂੰ 2-1 ਨਾਲ ਹਰਾਇਆ। ਜਾਪਾਨ ਨੇ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਉਹ ਸ਼ਾਨਦਾਰ ਹੈ। ਅਜਿਹੇ 'ਚ ਕ੍ਰੋਏਸ਼ੀਆ ਅਤੇ ਜਾਪਾਨ ਵਿਚਾਲੇ ਇਹ ਮੈਚ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News