FIFA 2022 : 36 ਸਾਲਾਂ ਬਾਅਦ ਵਾਪਸੀ ਕਰ ਰਹੇ ਕੈਨੇਡਾ ਦੀਆਂ ਉਮੀਦਾਂ ''ਤੇ ਬੈਲਜੀਅਮ ਨੇ ਫੇਰਿਆ ਪਾਣੀ

Thursday, Nov 24, 2022 - 03:49 AM (IST)

FIFA 2022 : 36 ਸਾਲਾਂ ਬਾਅਦ ਵਾਪਸੀ ਕਰ ਰਹੇ ਕੈਨੇਡਾ ਦੀਆਂ ਉਮੀਦਾਂ ''ਤੇ ਬੈਲਜੀਅਮ ਨੇ ਫੇਰਿਆ ਪਾਣੀ

ਸਪੋਰਟਸ ਡੈਸਕ : ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਦੇ ਆਪਣੇ ਗਰੁੱਪ-ਐੱਫ ਦੇ ਮੁਕਾਬਲੇ ਵਿੱਚ ਕੈਨੇਡਾ ਨੂੰ 1-0 ਨਾਲ ਹਰਾਇਆ। ਮੈਚ ਵਿਚ ਬੈਲਜੀਅਮ ਲਈ ਇਕਲੌਤਾ ਗੋਲ ਮਿਕੀ ਬਾਤਸ਼ੁਆਈ ਨੇ ਕੀਤਾ ਅਤੇ ਇਹ ਇਕ ਗੋਲ ਬੈਲਜੀਅਮ ਲਈ ਕਾਫੀ ਸੀ ਕਿਉਂਕਿ ਕੈਨੇਡਾ ਮੈਚ ਦੇ ਅੰਤ ਤੱਕ ਇਕ ਵੀ ਗੋਲ ਨਹੀਂ ਕਰ ਸਕਿਆ। ਇਸ ਦੇ ਨਾਲ ਹੀ 36 ਸਾਲ ਬਾਅਦ ਵਿਸ਼ਵ ਕੱਪ ਖੇਡ ਰਹੇ ਕੈਨੇਡਾ ਨੂੰ ਆਪਣੇ ਪਹਿਲੇ ਹੀ ਮੈਚ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਨੇ 1986 ਤੋਂ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ।

ਕੈਨੇਡਾ ਨੇ ਮੈਚ ਦਾ ਜ਼ਿਆਦਾਤਰ ਸਮਾਂ ਬੈਲਜੀਅਮ ਦੇ ਖੇਤਰ ਵਿੱਚ ਬਿਤਾਇਆ, ਪਰ ਟੀਮ ਉੱਚ ਪੱਧਰੀ ਸਕੋਰਿੰਗ ਦੇ ਕਈ ਮੌਕਿਆਂ ਨੂੰ ਬਦਲਣ ਵਿੱਚ ਨਾਕਾਮ ਰਹੀ। ਕੈਨੇਡਾ ਲਈ ਸਭ ਤੋਂ ਵਧੀਆ ਮੌਕਾ 10ਵੇਂ ਮਿੰਟ ਵਿੱਚ ਆਇਆ ਜਦੋਂ ਅਲਫੋਂਸੋ ਡੇਵਿਸ ਨੂੰ ਹੈਂਡ ਗੇਂਦ ਲਈ ਵੀ.ਏ.ਆਰ (ਵੀਡੀਓ ਅਸਿਸਟੈਂਟ ਰੈਫਰੀ) ਸਮੀਖਿਆ ਤੋਂ ਬਾਅਦ ਪੈਨਲਟੀ ਕਿੱਕ ਦਿੱਤੀ ਗਈ, ਪਰ ਬੈਲਜੀਅਮ ਦੇ ਕੀਪਰ ਥੀਬੌਟ ਕੋਰਟੋਇਸ ਨੇ ਅਲਫੋਂਸੋ ਡੇਵਿਸ ਦੀ ਪੈਨਲਟੀ ਕਿੱਕ ਦਾ ਵਧੀਆ ਬਚਾਅ ਕੀਤਾ। ਇਹ ਡੇਵਿਸ ਦੀ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਪਹਿਲੀ ਪੈਨਲਟੀ ਕੋਸ਼ਿਸ਼ ਸੀ।

PunjabKesari

ਅੱਧੇ ਸਮੇਂ ਦੀ ਸੀਟੀ ਤੋਂ ਪਹਿਲਾਂ ਬੈਲਜੀਅਮ ਦੇ ਮਿਕੀ ਬਾਤਸ਼ੂਆ ਨੇ ਕੈਨੇਡੀਅਨ ਡਿਫੈਂਸ ਨੂੰ ਤੋੜਿਆ ਅਤੇ 44ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਮੈਚ ਦੇ ਦੂਜੇ ਹਾਫ 'ਚ 79ਵੇਂ ਮਿੰਟ 'ਚ ਕੈਨੇਡਾ ਨੂੰ ਇਕ ਹੋਰ ਅਹਿਮ ਮੌਕਾ ਮਿਲਿਆ ਪਰ ਕੈਨੇਡੀਅਨ ਖਿਡਾਰੀ ਕਾਈਲ ਲੈਰੀਨ ਦੇ ਇਕ ਹੈਡਰ ਨੂੰ ਬੈਲਜੀਅਮ ਦੇ ਗੋਲਕੀਪਰ ਥੀਬੌਟ ਕੋਰਟੋਇਸ ਨੇ ਸ਼ਾਨਦਾਰ ਤਰੀਕੇ ਨਾਲ ਬਚਾ ਲਿਆ। ਇਸ ਤੋਂ ਬਾਅਦ ਬੈਲਜੀਅਮ ਨੇ ਕੈਨੇਡਾ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ ਦੇ ਆਖਰੀ ਮਿੰਟ ਤੱਕ ਆਪਣੀ ਬੜ੍ਹਤ ਬਣਾਈ ਰੱਖੀ। ਇਸ ਦੇ ਨਾਲ ਹੀ ਮੈਚ 'ਚ ਜਿੱਤ ਦੇ ਨਾਲ ਬੈਲਜੀਅਮ ਗਰੁੱਪ-ਐੱਫ 'ਚ ਸਿਖਰ 'ਤੇ ਪਹੁੰਚ ਗਿਆ ਹੈ। ਪਿਛਲੇ ਸੀਜ਼ਨ ਦੀ ਉਪ ਜੇਤੂ ਕ੍ਰੋਏਸ਼ੀਆ ਦਾ ਗਰੁੱਪ ਦੂਜੇ ਮੈਚ ਵਿੱਚ ਮੋਰੱਕੋ ਨਾਲ ਮੁਕਾਬਲਾ ਬਰਾਬਰ ਰਿਹਾ ਸੀ।


author

Mandeep Singh

Content Editor

Related News