ਜਦੋਂ ਮੈਂ ਆਹੁਦਾ ਸੰਭਾਲਿਆ ਮਰ ਚੁੱਕਾ ਸੀ ਫੀਫਾ : ਇੰਫੈਨਟਿਨੋ

06/13/2018 8:25:17 PM

ਮਾਸਕੋ : ਫੀਫਾ ਪ੍ਰਧਾਨ ਜਿਆਨੀ ਇੰਫੈਨਟਿਨੋ ਨੇ ਕਿਹਾ, ਜਦੋਂ ਉਨ੍ਹਾਂ ਨੇ ਭ੍ਰਸ਼ਟਾਚਾਰ ਦੇ ਬਾਅਦ ਫੁੱਟਬਾਲ ਦੀ ਵਿਸ਼ਵ ਸੰਸਥਾ ਦਾ ਜ਼ਿੰਮਾ ਸੰਭਾਲਿਆ ਸੀ ਤਾਂ ਉਹ ਫੀਫਾ ਮ੍ਰਿਤਕ ਹੋ ਗਿਆ ਸੀ। ਫੀਫਾ 'ਚ ਭ੍ਰਸ਼ਟਾਚਾਰ ਦੇ ਕਾਰਨ ਸਾਬਕਾ ਅਧਿਕਾਰੀ ਸੈਪ ਬਲਾਸਟਰ ਨੂੰ ਆਪਣਾ ਆਹੁਦਾ ਛੱਡਣਾ ਪਿਆ ਸੀ। ਬਲਾਸਟਰ ਦਾ ਫੀਫਾ ਮੁੱਖੀ ਦੇ ਰੂਪ 'ਚ 17 ਸਾਲ ਦੇ ਕਾਰਜ ਕਾਲ ਦੌਰਾਨ ਭ੍ਰਸ਼ਟਾਚਾਰ ਦੇ ਦੋਸ਼ਾਂ ਲਈ ਸਵਿਸ ਏਜੰਸੀ ਨੇ ਜਾਂਚ ਕੀਤੀ ਸੀ। ਇੰਫੈਨਟਿਨੋ ਨੇ ਮਾਸਕੋ 'ਚ ਵਿਸ਼ਵ ਕੱਪ 2018 ਦੀ ਸ਼ੁਰੂਆਤ ਤੋਂ ਪਹਿਲਾਂ ਫੀਫਾ ਕਾਂਗਰੇਸ 'ਚ ਆਪਣੇ ਸ਼ੁਰੂਆਤੀ ਸਮਾਹੋਹ ਦੌਰਾਨ ਕਿਹਾ ਕਿ ਹੁਣ ਫੀਫਾ ਜਿਉਂਦਾ ਹੈ ਅਤੇ ਉਸਦਾ ਭਵਿੱਖ ਨੂੰ ਲੈ ਕੇ ਸਾਫ ਨਜ਼ਰੀਆ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਫੀਫਾ ਕਾਂਗਰੇਸ 'ਚ ਭਾਸ਼ਣ ਦਿੱਤਾ ਅਤੇ ਉਨ੍ਹਾਂ ਇੰਫੈਨਟਿਨੋ ਦੀ ਤਾਰੀਫ ਕੀਤੀ। ਪੁਤਿਨ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਇੰਫੈਨਟਿਨੋ ਮੁਸ਼ਕਲ ਸਮੇਂ 'ਚ ਫੀਫਾ ਦੇ ਪ੍ਰਧਾਨ ਬਣੇ ਸਨ ਪਰ ਉਨ੍ਹਾਂ ਨੇ ਇਕ ਸੱਚੇ ਜੰਗੀ ਦੀ ਤਰ੍ਹਾਂ ਇਸਨੂੰ ਚੰਗੀ ਤਰ੍ਹਾਂ ਨਾਲ ਅੱਗੇ ਵਧਾਇਆ।


Related News