ਫੀਡੇ ਮਹਿਲਾ ਗ੍ਰਾਂ ਪ੍ਰੀ ਸ਼ਤਰੰਜ : ਹੰਪੀ ਤੇ ਹਰਿਕਾ ''ਚ ਹੋਵੇਗਾ ਪਹਿਲਾ ਮੁਕਾਬਲਾ

Wednesday, Jan 25, 2023 - 04:25 PM (IST)

ਫੀਡੇ ਮਹਿਲਾ ਗ੍ਰਾਂ ਪ੍ਰੀ ਸ਼ਤਰੰਜ : ਹੰਪੀ ਤੇ ਹਰਿਕਾ ''ਚ ਹੋਵੇਗਾ ਪਹਿਲਾ ਮੁਕਾਬਲਾ

ਮਿਊਨਿਖ, ਜਰਮਨੀ (ਨਿਕਲੇਸ਼ ਜੈਨ)- ਆਗਾਮੀ ਫੀਡੇ ਮਹਿਲਾ ਗ੍ਰਾਂ ਪ੍ਰੀ ਸ਼ਤਰੰਜ ਦਾ ਆਯੋਜਨ 1 ਫਰਵਰੀ ਤੋਂ ਜਰਮਨੀ ਦੇ ਮਿਊਨਿਖ ਵਿੱਚ ਹੋਣ ਜਾ ਰਿਹਾ ਹੈ ਅਤੇ ਵਿਸ਼ਵ ਸ਼ਤਰੰਜ ਮਹਾਸੰਘ ਨੇ ਅੱਜ ਆਗਾਮੀ ਮੈਚਾਂ ਦੀਆਂ ਜੋੜੀਆਂ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਦੇ ਅਨੁਸਾਰ ਪਹਿਲੇ ਗੇੜ ਵਿੱਚ ਦੋਵੇਂ ਭਾਰਤੀ ਮਹਿਲਾ ਸਰਵੋਤਮ ਖਿਡਾਰੀ ਗ੍ਰੈਂਡਮਾਸਟਰ ਕੋਨੇਰੂ ਹੰਪੀ ਅਤੇ ਹਰਿਕਾ ਦ੍ਰੋਣਾਵਲੀ ਇੱਕ ਦੂਜੇ ਦੇ ਖਿਲਾਫ ਮੁਕਾਬਲਾ ਖੇਡਣਗੀਆਂ।

ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ਲਈ ਰਾਹ ਕੈਂਡੀਡੇਟ 'ਚ ਦੇ ਜਿੱਤਣ 'ਤੇ ਖੁੱਲ੍ਹਦਾ ਹੈ ਅਤੇ ਕੈਂਡੀਡੇਟ ਲਈ ਸਿੱਧਾ ਰਾਹ FIDE ਗ੍ਰਾਂ ਪ੍ਰੀ ਨਾਲ ਸ਼ੁਰੂ ਹੁੰਦੀ ਹੈ। ਕੋਨੇਰੂ ਹੰਪੀ ਅਤੇ ਹਰਿਕਾ ਦ੍ਰੋਣਾਵਲੀ ਸਮੇਤ 10 ਹੋਰ ਖਿਡਾਰੀ ਇਸ ਕਲਾਸੀਕਲ ਚੈਂਪੀਅਨਸ਼ਿਪ 'ਚ ਰਾਊਂਡ ਰੌਬਿਨ ਆਧਾਰ 'ਤੇ ਖੇਡਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਐਲੀਜ਼ਾਬੈਥ ਪਾਹਟਜ਼ (ਜਰਮਨੀ), ਅਲੈਗਜ਼ੈਂਡਰਾ ਕੋਸਟੇਨੀਯੂਕ (ਰੂਸ), ਤਾਨ ਝੋਂਗਈ (ਚੀਨ), ਜਾਨਸਾਯਾ ਅਬਦੁਮਲਿਕ (ਕਜ਼ਾਕਿਸਤਾਨ), ਮਾਰੀਆ ਮੁਜ਼ੀਚੁਕ ਅਤੇ ਅੰਨਾ ਮੁਜ਼ੀਚੁਕ (ਯੂਕਰੇਨ), ਨਾਨਾ ਡੇਗਨਿਦਜ਼ੇ (ਜਾਰਜੀਆ), ਜ਼ੂ ਜ਼ਿਨਰ (ਚੀਨ), ਅਲੀਨਾ ਕਾਸਲਿੰਸਕਾਇਆ (ਪੋਲੈਂਡ) ਅਤੇ ਦਿਨਾਰਾ ਵੈਗਨਰ (ਜਰਮਨੀ) ਚੁਣੌਤੀ ਦੇਣਗੀਆਂ।


author

Tarsem Singh

Content Editor

Related News