ਫਿਡੇ ਨੇਸ਼ਨਜ਼, ਸ਼ਤਰੰਜ ਕੱਪ : ਭਾਰਤ ਦਾ ਸਾਹਮਣਾ ਅਮਰੀਕਾ ਤੇ ਰੈਸਟ ਆਫ ਵਰਲਡ ਨਾਲ

Wednesday, May 06, 2020 - 01:40 PM (IST)

ਫਿਡੇ ਨੇਸ਼ਨਜ਼, ਸ਼ਤਰੰਜ ਕੱਪ : ਭਾਰਤ ਦਾ ਸਾਹਮਣਾ ਅਮਰੀਕਾ ਤੇ ਰੈਸਟ ਆਫ ਵਰਲਡ ਨਾਲ

ਮਾਸਕੋ : ਕੋਰੋਨਾ ਕਾਰਨ ਬੰਦ ਪਈਆਂ ਖੇਡ ਗਤੀਵਿਧੀਆਂ ਵਿਚ ਸ਼ਤਰੰਜ ਇਕ ਨਵੀਂ ਜਾਨ ਫੂਕਦੀ ਦਿਸ ਰਹੀ ਹੈ। ਕਾਰਨ ਹੈ ਇਕ ਤਂ ਬਾਅਦ ਇਕ ਲਗਾਤਾਰ ਹੋ ਰਹੇ ਮੁਕਾਬਲੇ। ਹੁਣ ਵਾਰੀ ਹੈ ਵਿਸ਼ਵ ਸ਼ਤਰੰਜ ਇਤਿਹਾਸ ਦੇ ਪਹਿਲੇ ਆਨਲਾਈਨ ਨੇਸ਼ਨਜ਼ ਕੱਪ ਦੇ ਮੁਕਾਬਲੇ ਦੀ, ਜਿੱਥੇ ਦੁਨੀਆ ਦਿਆਂ 6 ਬਿਹਤਰੀਨ ਟੀਮਾਂ ਅੱਜ ਤੋਂ ਮੁਕਾਬਲਾ ਖੇਡਣਗੀਆਂ। ਰਾਊਂਡ ਰਾਬਿਨ ਆਧਾਰ 'ਤੇ ਇਹ ਰੈਪਿਡ ਮੁਕਾਬਲੇ ਟੀਮ ਪ੍ਰਤੀਯੋਗਿਤਾ ਦੇ ਆਧਾਰ 'ਤੇ ਲਗਾਤਾਰ 6 ਦਿਨ ਖੇਡੇ ਜਾਣਗੇ। ਫਿਡੇ ਆਨਲਾਈਨ ਨੇਸ਼ਨਜ਼ ਕੱਪ ਦੇ ਪਹਿਲੇ ਤੇ ਦੂਜੇ ਰਾਊਂਡ ਲਈ ਮੈਚਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਪਹਿਲੇ ਰਾਊਂਡ ਵਿਚ 5ਵਾਂ ਦਰਜਾ ਪ੍ਰਾਪਤ ਭਾਰਤੀ ਟੀਮ ਚੌਥਾ ਦਰਜਾ ਪ੍ਰਾਪਤ ਅਮਰੀਕਾ ਦਾ ਸਾਹਮਣਾ ਕਰੇਗੀ। ਭਾਰਤੀ ਟੀਮ ਲਈ ਪਹਿਲੇ ਬੋਰਡ 'ਤੇ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਕਮਾਨ ਸੰਭਾਲੇਗਾ ਤੇ ਉਸ ਦਾ ਮੁਕਾਬਲਾ ਹਿਕਾਰੂ ਨਾਕਾਮੁਰਾ ਨਾਲ ਹੋ ਸਕਦਾ ਹੈ। ਜਦਕਿ ਦੂਜੇ ਬੋਰਡ 'ਤੇ ਵਿਦਿਤ ਗੁਜਰਾਤੀ ਦੇ ਸਾਹਮਣੇ ਹੋਵੇਗਾ ਵਿਸ਼ਵ ਨੰਬਰ 2 ਫਾਬਿਆਨੋ ਕਾਰੂਆਨਾ। ਤੀਜੇਬੋਰਡ 'ਤੇ ਪੇਂਟਾਲਾ ਹਰਿਕ੍ਰਿਸ਼ਣਾ ਦੇ ਸਾਹਮਣੇ ਹੋਵੇਗਾ ਲੀਨੀਅਰ ਦੋਮਿੰਗੇਜ , ਜਦਕਿ ਇਕ ਬਚੇ ਮਹਿਲਾ ਰਿਜ਼ਰਵ ਬੋਰਡ 'ਤੇ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਅਮਰੀਕਾ ਦੀ ਇਰਿਨਾ ਕ੍ਰਿਸ਼ ਦਾ ਸਾਹਮਣਾ ਕਰੇਗੀ। ਦੁਜੇ ਰਾਊਂਡ ਵਿਚ ਭਾਰਤ ਦੇ ਸਾਹਮਣੇ ਹੋਵੇਗੀ ਰੈਸਟ ਆਫ ਵਰਲਡ ਦੀ ਟੀਮ, ਜਿਸ ਵਿਚ ਤੈਮੂਰ ਰਦਜਾਬੋਵ, ਅਲੀਰੇਜਾ ਫਿਰੋਜ਼ਾ, ਅਮੀਨ ਬਾਸੇਮ ਤੇ ਅੰਨਾ ਮੁਜ਼ਯੁਕ ਸ਼ਾਮਲ ਹਨ। ਭਾਰਤੀ ਟੀਮ ਦੀ ਮਜ਼ਬੂਤ ਪੁਰਸ਼ ਲਾਈਨਅਪ ਇਸ ਮੈਚ ਵਿਚ ਜਿੱਤ ਦਾ ਕਾਰਣ ਬਣ ਸਕਦੀ ਹੈ। ਹੋਰਨਾੰ ਮੁਕਾਬਲਿਆਂ ਸਯੁੰਕਤ ਯੂਰਪ ਦੀ ਟੀਮ ਰੂਸ ਨਾਲ, ਚੀਨ ਦੀਟੀਮ ਰੈਸਟ ਆਫ ਵਰਲਡ ਨਾਲਤੇ ਦੂਜੇ ਰਾਊਂਡ ਵਿਚ ਰੂਸ ਅਮਰੀਕਾ ਤੇ ਸੰਯੁਕਤ ਯੂਰਪ ਨਾਲ ਭਿੜੇਗਾ।


author

Ranjit

Content Editor

Related News