ਫਿਡੇ ਗ੍ਰਾਂ. ਪ੍ਰੀ. ਸ਼ਤਰੰਜ 'ਚ ਵਿਸ਼ਵਨਾਥਨ ਆਨੰਦ ਸਮੇਤ 15 ਭਾਰਤੀ ਲੈਣਗੇ ਹਿੱਸਾ

10/08/2019 3:01:57 PM

ਸਪੋਰਟਸ ਡੈਸਕ—ਫਿਡੇ ਗ੍ਰਾਂ. ਪ੍ਰੀ. ਸਵਿਸ ਸ਼ਤਰੰਜ 'ਚ ਭਾਰਤ ਦਾ 5 ਵਾਰ ਦੇ ਵਰਡ ਚੈਂਪੀਅਨ ਵਿਸ਼ਵਨਾਥਨ ਆਨੰਦ ਭਾਰਤੀ ਦਲ ਦੀ ਚੁਣੌਤੀ ਦੀ ਅਗਵਾਈ ਕਰੇਗਾ। 10 ਤੋਂ 21 ਅਕਤੂਬਰ ਤਕ ਇਸ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਜਾਵੇਗਾ। ਪ੍ਰਤੀਯੋਗਿਤਾ ਦੇ ਮਾਇਨੇ ਸਭ ਤੋਂ ਵੱਧ ਇਸ ਲਈ ਵੀ ਹਨ ਕਿ ਇਥੇ ਜਿੱਤਣ ਵਾਲੇ ਖਿਡਾਰੀ ਨੂੰ ਸਿੱਧੇ ਫਿਡੇ ਕੈਂਡੀਡੇਟਸ 'ਚ ਸਥਾਨ ਮਿਲ ਜਾਵੇਗਾ ਤੇ ਫਾਬਿਆਨੋ ਕਾਰੂਆਨਾ ਦੇ ਹਿੱਸਾ ਲੈਣ ਦੀ ਵਜ੍ਹਾ ਨਾਲ ਇਸ ਨੂੰ ਪਹਿਲਾਂ ਹੀ ਹੁਣ ਤਕ ਦਾ ਸਭ ਤੋਂ ਮੁਸ਼ਕਿਲ ਸਵਿਸ ਟੂਰਨਾਮੈਂਟ ਮੰਨਿਆ ਜਾ ਰਿਹਾ ਹੈ।PunjabKesari
ਫਿਡੇ ਗ੍ਰਾਂ ਪ੍ਰਤੀਯੋਗਿਤਾ ਲਈ 15 ਮੈਂਬਰੀ ਟੀਮ
ਆਨੰਦ ਤੋਂ ਇਲਾਵਾ ਭਾਰਤ ਦੀ 15 ਮੈਂਬਰੀ ਟੀਮ ਵਿਚ ਪੇਂਟਾਲਾ ਹਰਿਕ੍ਰਿਸ਼ਣਾ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਨਾਲ ਹੀ ਵਿਦਿਤ ਗੁਜਰਾਤੀ, ਕ੍ਰਿਸ਼ਣਾ ਸ਼ਸ਼ੀਕਰਣ, ਸੂਰਯ ਸ਼ੇਖਰ ਗਾਂਗੁਲੀ, ਭਾਸਕਰਨ ਅਧਿਬਨ, ਐੱਸ. ਪੀ. ਸੇਥੂਰਮਨ, ਐੱਸ. ਐੈੱਲ. ਨਾਰਾਇਣਨ, ਨਿਹਾਲ ਸਰੀਨ, ਡੀ. ਗੁਕੇਸ਼, ਪ੍ਰਿਥੂ ਗੁਪਤਾ, ਅਭਿਮੰਨਿਊ ਪੌਰਾਣਿਕ ਅਤੇ ਰੌਨਕ ਸਾਧਵਾਨੀ ਵੀ ਪ੍ਰਤੀਯੋਗਿਤਾ ਵਿਚ ਆਪਣੀ ਛਾਪ ਛੱਡਣ ਦੀ ਕੋਸ਼ਿਸ਼ ਕਰਨਗੀਆਂ। 

ਹਰਿਕਾ ਦ੍ਰੋਣਾਵਾਲੀ ਅਤੇ ਸੌਮਿਆ ਸਵਾਮੀਨਾਥਨ ਨੂੰ ਵਾਈਲਡ ਕਾਰਡ ਚ ਜਗ੍ਹਾ
ਫਿਡੇ ਅਤੇ ਆਯੋਜਨ ਕਮੇਟੀ ਨੇ ਭਾਰਤ ਦੀਆਂ 2 ਸਾਬਕਾ ਵਰਲਡ ਜੂਨੀਅਰ ਚੈਂਪੀਅਨ ਮਹਿਲਾ ਖਿਡਾਰਨਾਂ ਹਰਿਕਾ ਦ੍ਰੋਣਾਵਾਲੀ ਅਤੇ ਸੌਮਿਆ ਸਵਾਮੀਨਾਥਨ ਨੂੰ ਵੀ ਪ੍ਰਤੀਯੋਗਿਤਾ 'ਚ ਵਾਈਲਡ ਕਾਰਡ ਚ ਜਗ੍ਹਾ ਦਿੱਤੀ ਹੈ।


Related News