ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 : ਵਿਦਿਤ ਦੀ ਸ਼ਾਨਦਾਰ ਵਾਪਸੀ, ਰੂਸ ਦੇ ਡੁਬੋਵ ਨੂੰ ਹਰਾਇਆ

Wednesday, Feb 09, 2022 - 10:56 AM (IST)

ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 : ਵਿਦਿਤ ਦੀ ਸ਼ਾਨਦਾਰ ਵਾਪਸੀ, ਰੂਸ ਦੇ ਡੁਬੋਵ ਨੂੰ ਹਰਾਇਆ

ਬਰਲਿਨ, ਜਰਮਨੀ (ਨਿਕਲੇਸ਼ ਜੈਨ)- ਫੀਡੇ ਗ੍ਰਾਂ ਪ੍ਰੀ ਸੀਰੀਜ਼ ਦੇ ਪਹਿਲੇ ਪੜਾਅ ਬਰਲਿਨ ਗ੍ਰਾਂ ਪ੍ਰੀ 'ਚ ਭਾਰਤ ਦੇ ਵਿਦਿਤ ਗੁਜਰਾਤੀ ਨੇ ਆਪਣੀ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਸਾਬਕਾ ਵਿਸ਼ਵ ਰੈਪਿਡ ਚੈਂਪੀਅਨ ਰੂਸ ਦੇ ਡੇਨੀਅਲ ਡੁਬੋਵ ਨੂੰ ਹਰਾ ਕੇ ਵਾਪਸੀ ਕੀਤੀ। ਇਕ ਮਹੀਨੇ ਦੇ ਅੰਦਰ ਇਹ ਦੂਜਾ ਮੌਕਾ ਹੈ ਜਦੋਂ ਵਿਦਿਤ ਨੇ ਡੁਬੋਵ ਨੂੰ ਹਰਾਇਆ ਹੈ। ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਵਿਦਿਤ ਨੇ ਗੁਨਰਫੀਲਡ ਓਪਨਿੰਗ 'ਚ ਡੁਬੋਵ ਨੂੰ 44 ਚਾਲਾਂ 'ਚ ਹਾਰ ਮੰਨਣ ਨੂੰ ਮਜਬੂਰ ਕਰ ਦਿੱਤਾ। 

ਇਹ ਵੀ ਪੜ੍ਹੋ : ਮਾਂ ਦੇ ਓਲੰਪਿਕ ਚੈਂਪੀਅਨ ਬਣਨ ਦੇ 50 ਸਾਲ ਬਾਅਦ ਪੁੱਤਰ ਨੇ ਜਿੱਤਿਆ ਚਾਂਦੀ ਦਾ ਤਗਮਾ

ਇਸ ਜਿੱਤ ਨਾਲ ਵਿਦਿਤ 1.5 ਅੰਕ ਬਣਾ ਕੇ ਪੂਲ ਸੀ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ ਹਾਲਾਂਕਿ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨੇ ਜਰਮਨੀ ਦੇ ਵਿਨਸੇਂਟ ਕੇਮਰ ਨੂੰ ਹਰਾਉਂਦੇ ਹੋਏ 2.5 ਅੰਕ ਬਣਾ ਕੇ ਪੂਲ 'ਚ ਪਹਿਲਾ ਸਥਾਨ ਬਣਾਏ ਰੱਖਿਆ ਹੈ। ਹੁਣ ਅਗਲੇ ਰਾਉਂਡ 'ਚ ਵਿਦਿਤ ਸਫ਼ੈਦ ਮੋਹਰਿਆਂ ਨਾਲ ਅਰੋਨੀਅਨ ਨਾਲ ਮੁਕਾਬਲਾ ਖੇਡਣਗੇ। ਪੂਲ ਡੀ 'ਚ ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਨੇ ਤੀਜੇ ਰਾਉਂਡ 'ਚ ਯੂ. ਐੱਸ. ਏ. ਦੇ ਲੀਨੀਅਰ ਦੋਮਿੰਗੇਜ ਨਾਲ ਡਰਾਅ ਖੇਡਿਆ ਤਾਂ ਯੂ. ਐੱਸ. ਏ. ਦੇ ਵੇਸਲੀ ਸੋ ਨੇ ਸਪੇਨ ਦੇ ਅਲੇਕਸੀ ਸ਼ਿਰੋਵ ਨੂੰ ਮਾਤ ਦੇ ਕੇ ਦੋਮਿੰਗੇਜ ਦੇ ਨਾਲ 2 ਅੰਕ ਬਣਾ ਕੇ ਸੰਯੁਕਤ ਬੜ੍ਹਤ ਬਣਾ ਲਈ ਹੈ। 

ਇਹ ਵੀ ਪੜ੍ਹੋ : ਅਮਰੀਕੀ ਫਿਗਰ ਸਕੇਟਰ ਚੇਨ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

ਪੂਲ ਏ 'ਚ ਰੂਸ ਦੇ ਆਂਦਰੇ ਇਸੀਪੇਂਕੋਂ ਨੇ ਫਰਾਂਸ ਦੇ ਐਟੀਨੇ ਬਕਰੋਟ ਨੂੰ ਹਰਾਇਆ ਤਾਂ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨੇ ਰੂਸ ਦੇ ਅਲੈਕਜ਼ੈਂਡਰ ਗ੍ਰੀਸਚੁਕ ਨਾਲ ਡਰਾਅ ਖੇਡਦੇ ਹੋਏ 2 ਅੰਕ ਬਣਾ ਕੇ ਸਿੰਗਲ ਬੜ੍ਹਤ ਬਣਾਈ ਹੋਈ ਹੈ। ਪੂਲ ਬੀ 'ਚ ਰੂਸ ਦੇ ਓਪਰਿਨ ਗ੍ਰੀਗੋਰਿਏ ਨੇ ਹੰਗਰੀ ਦੇ ਰਿਚਰਡ ਰਾਪੋਰਟ ਨਾਲ ਤਾਂ ਰੂਸ ਦੇ ਬਲਾਦੀਮਿਰ ਫੇਡੋਸੀਵ ਨੇ ਪੋਲੈਂਡ ਦੇ ਵੋਈਟਸਜੇਕ ਰਡਾਸਲਾਵ ਨਾਲ ਡਰਾਅ ਖੇਡਿਆ। ਫਿਲਹਾਲ ਵੋਈਟਸਜੇਕ 2 ਅੰਕ ਬਣਾ ਕੇ ਸਭ ਤੋਂ ਅੱਗੇ ਚਲ ਰਹੇ ਹਨ। ਸਾਰੇ ਪੂਲ ਦੇ ਜੇਤੂ ਖਿਡਾਰੀ ਸਿੱਧੇ ਸੈਮੀਫਾਈਨਲ 'ਚ ਖੇਡਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News