ਫੀਡੇ ਕੈਂਡੀਡੇਟਸ ਸ਼ਤਰੰਜ : ਨੇਪੋਮਿੰਸੀ ਤੇ ਕਾਰੂਆਨਾ ਦੀ ਜਿੱਤ ਨਾਲ ਸ਼ੁਰੂਆਤ

Saturday, Jun 18, 2022 - 01:25 PM (IST)

ਫੀਡੇ ਕੈਂਡੀਡੇਟਸ ਸ਼ਤਰੰਜ : ਨੇਪੋਮਿੰਸੀ ਤੇ ਕਾਰੂਆਨਾ ਦੀ ਜਿੱਤ ਨਾਲ ਸ਼ੁਰੂਆਤ

ਮੈਡ੍ਰਿਡ ਸਪੇਨ (ਨਿਕਲੇਸ਼ ਜੈਨ)- ਫੀਡੇ ਕੈਂਡੀਡੇਟਸ ਸ਼ਤਰੰਜ ਦੇ ਪਹਿਲੇ ਹੀ ਰਾਊਂਡ 'ਚ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ ਤੇ ਚਾਰ 'ਚੋਂ ਦੋ ਮੁਕਾਬਲਿਆਂ ਚ ਨਤੀਜੇ ਨਿਕਲੇ ਜਦਕਿ ਦੋ ਬਾਜ਼ੀਆਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਪਹਿਲੇ ਦਿਨ ਰੂਸ ਦੇ ਨੇਪੋਮਿੰਸੀ ਤੇ ਯੂ. ਐੱਸ. ਏ. ਦੇ ਫਾਬੀਆਨੋ ਕਾਰੂਆਨਾ ਜਿੱਤ ਦਰਜ ਕਰਕੇ ਸ਼ੁਰੂਆਤੀ ਬੜ੍ਹਤ ਹਾਸਲ ਕਰਨ 'ਚ ਕਾਮਯਾਬ ਰਹੇ। 

ਇਹ ਵੀ ਪੜ੍ਹੋ : ਦਿਨੇਸ਼ ਕਾਰਤਿਕ ਦਾ ਧਮਾਲ, T20I 'ਚ ਪਹਿਲਾ ਅਰਧ ਸੈਂਕੜਾ ਜੜ ਕੇ ਤੋੜੇ ਧੋਨੀ ਦੇ ਦੋ ਰਿਕਾਰਡ

ਸਭ ਤੋਂ ਪਹਿਲੀ ਜਿੱਤ ਦਰਜ ਕੀਤੀ ਨੇਪੋਮਿੰਸੀ ਨੇ, ਉਨ੍ਹਾਂ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਚੋਟੀ ਦਾ ਦਰਜਾ ਪ੍ਰਾਪਤ ਚੀਨ ਦੇ ਡਿੰਗ ਲੀਰੇਨ ਨੂੰ ਇੰਗਲਿਸ਼ ਓਪਨਿੰਗ 'ਚ 32 ਚਾਲਾਂ 'ਚ ਹਰਾਇਆ। ਇਸ ਤੋਂ ਬਾਅਦ ਵਾਰੀ ਸੀ ਕਾਰੂਆਨਾ ਦੀ ਜਿਨ੍ਹਾਂ ਨੇ ਹਮਵਤਨ ਹਿਕਾਰੂ ਨਾਕਾਮੁਰਾ ਨੂੰ ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਐਕਸਚੇਂਜ ਵੈਰੀਏਸ਼ਨ 'ਚ 50 ਚਾਲਾਂ 'ਚ ਹਰਾਇਆ। 

ਇਹ ਵੀ ਪੜ੍ਹੋ : ਇੰਗਲੈਂਡ ਦਾ ਵਨ-ਡੇ ਫਾਰਮੈਟ 'ਚ ਮੁੜ ਧਮਾਕਾ, ਬਣਾਈਆਂ 498 ਦੌੜਾਂ, ਸਾਲਟ, ਮਲਾਨ, ਬਟਲਰ ਦੇ ਸੈਂਕੜੇ

ਦੂਜੇ ਹੋਰਨਾਂ ਮੁਕਾਬਲਿਆਂ 'ਚ ਪੋਲੈਂਡ ਦੇ ਯਾਨ ਡੂਡਾ ਨੇ ਹੰਗਰੀ ਦੇ ਰਿਚਰਡ ਰਾਪੋਰਟ ਤੋਂ ਤਾਂ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੇ ਫਰਾਂਸ ਦੇ ਅਲੀਰੇਜਾ ਫਿਰੌਜਾ ਨਾਲ ਬਾਜ਼ੀ ਡਰਾ ਖੇਡਦੇ ਹੋਏ ਅੰਕ ਵੰਡਿਆ। 8 ਖਿਡਾਰੀਆਂ ਦਰਮਿਆਨ ਦੋਹਰੇ ਰਾਊਂਡ ਰੌਬਿਨ ਆਧਾਰ 'ਤੇ ਕੁਲ 14 ਰਾਊਂਡ ਦੇ ਇਸ ਟੂਰਨਾਮੈਂਟ ਦਾ ਜੇਤੂ ਮੈਗਨਸ ਕਾਰਲਸਨ ਨੂੰ ਖ਼ਿਤਾਬ ਦੀ ਚੁਣੌਤੀ ਦੇਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News