ਫਿਰੌਜ਼ਾ ਨੇ GCT ਤੇ ਸਿੰਕਫੀਲਡ ਪੜਾਅ ਜਿੱਤਿਆ, ਗੁਕੇਸ਼ ਸੰਯੁਕਤ ਪੰਜਵੇਂ ਸਥਾਨ ''ਤੇ ਰਹੇ

Thursday, Aug 29, 2024 - 06:36 PM (IST)

ਫਿਰੌਜ਼ਾ ਨੇ GCT ਤੇ ਸਿੰਕਫੀਲਡ ਪੜਾਅ ਜਿੱਤਿਆ, ਗੁਕੇਸ਼ ਸੰਯੁਕਤ ਪੰਜਵੇਂ ਸਥਾਨ ''ਤੇ ਰਹੇ

ਸੇਂਟ ਲੁਈਸ- ਫਰਾਂਸੀਸੀ ਗ੍ਰੈਂਡਮਾਸਟਰ ਅਲੀਰੇਜ਼ਾ ਫਿਰੌਜ਼ਾ ਫਾਈਨਲ ਮੈਚ ਵਿਚ ਭਾਰਤੀ ਸਟਾਰ ਖਿਡਾਰੀ ਆਰ ਪ੍ਰਗਿਆਨੰਦਾ ਨਾਲ ਡਰਾਅ ਖੇਡਣ ਦੇ ਬਾਵਜੂਦ ਸਿੰਕਫੀਲਡ ਕੱਪ ਵਿਚ ਚੈਂਪੀਅਨ ਬਣਨ ਦੇ ਨਾਲ ਗ੍ਰਾਂ ਸ਼ਤਰੰਜ ਟੂਰ (ਜੀਸੀਟੀ) 2024 ਜਿੱਤਣ ਵਿਚ ਸਫਲ ਰਹੇ। ਫਿਰੌਜ਼ਾ ਨੂੰ ਟੂਰਨਾਮੈਂਟ ਵਿੱਚ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ, ਉਨ੍ਹਾਂ ਨੇ ਬਚੀਆਂ ਤਿੰਨ ਗੇਮਾਂ ਵਿੱਚ ਤਿੰਨ ਜਿੱਤੀਆਂ ਅਤੇ ਤਿੰਨ 'ਚ ਡਰਾਅ ਖੇਡਿਆ।

ਜੀਸੀਟੀ ਦੇ ਡਿਫੈਂਡਿੰਗ ਚੈਂਪੀਅਨ ਫੈਬੀਆਨੋ ਕਾਰੂਆਨਾ ਨੂੰ ਆਖ਼ਰੀ ਦੌਰ ਦੀ ਗੇਮ ਵਿੱਚ ਹਾਲੈਂਡ ਦੇ ਅਨੀਸ਼ ਗਿਰੀ 'ਤੇ ਜਿੱਤ ਦੇ ਬਾਵਜੂਦ 5.5 ਅੰਕਾਂ ਨਾਲ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ। ਫਰਾਂਸ ਦੇ ਮੈਕਸਿਮ ਵਾਚਿਅਰ ਲਾਗਾਵੇਰ ਅਤੇ ਨੋਡਿਰਬੇਕ ਅਬਦੁਸਤੋਰੋਵ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ। ਲਾਗਾਵੇਰ ਨੇ ਚੀਨ ਦੇ ਡਿੰਗ ਲਿਰੇਨ ਨੂੰ ਅਤੇ ਨੋਡਿਰਬੇਕ ਨੇ ਰੂਸ ਦੇ ਇਆਨ ਨੇਪੋਮਨੀਆਚਚੀ ਨੂੰ ਆਖਰੀ ਦੌਰ ਦੀਆਂ ਖੇਡਾਂ ਵਿੱਚ ਹਰਾਇਆ। ਦੋਵੇਂ ਪੰਜ-ਪੰਜ ਅੰਕਾਂ 'ਤੇ ਕਾਰੂਆਨਾ ਤੋਂ ਅੱਧਾ ਅੰਕ ਪਿੱਛੇ ਰਹੇ। ਭਾਰਤ ਦੇ ਪ੍ਰਗਨਾਨੰਦ ਅਤੇ ਡੀ ਗੁਕੇਸ਼ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਰਹੇ। ਦੋਵਾਂ ਨੇ ਨੌਂ ਡਰਾਅ ਖੇਡੇ।


author

Aarti dhillon

Content Editor

Related News