ਸੋਸ਼ਲ ਬੁਲਿੰਗ ਤੋਂ ਬਾਅਦ ਮਹਿਲਾ ਰੈਸਲਰ ਚਾਰਲੋਟ ਫਲੇਅਰ ਨੇ ਬਿਨਾਂ ਮੇਕਅਪ ਕਰਵਾਇਆ ਫੋਟੋਸ਼ੂਟ

03/14/2020 7:18:52 PM

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਆਪਣੇ ਚਿਹਰੇ ਲਈ ਬੁਲਿੰਗ ਦਾ ਸ਼ਿਕਾਰ ਹੋ ਰਹੀ ਮਹਿਲਾ ਰੈਸਲਰ ਚਾਰਲੋਟ ਫਲੇਅਰ ਨੇ ਆਪਣੇ ਦੋਸਤਾਂ ਨਾਲ ਬਿਨਾਂ ਮੇਕਅਪ ਫੋਟੋਸ਼ੂਟ ਕਰਵਾਇਆ ਹੈ। ਚਾਰਲੋਟ ਦੇ ਨਾਲ ਇਸ ਫੋਟੋਸ਼ੂਟ ਵਿਚ ਰੀਆ ਰਿਪਲੇ, ਬਿਆਂਕਾ ਬੇਲੇਰ, ਕਾਰਮੇਲਾ, ਡਾਨਾ ਬਰੁਕ, ਆਈ.ਓ ਸ਼ਿਰਾਈ ਤੇ ਰੂਬੀ ਰਾਈਟ ਨੇ ਹਿੱਸਾ ਲਿਆ ਸੀ।

PunjabKesari

ਫੋਟੋਸ਼ੂਟ ਕਰਵਾਉਣ ਸਬੰਧੀ ਇਕ ਵੈੱਬਸਾਇਟ ਨਾਲ ਗੱਲਬਾਤ ਕਰਦਿਆਂ ਚਾਰਲੋਟ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਮੈਨੂੰ ਦੱਸਿਆ ਗਿਆ ਹੈ ਕਿ ਮੈਂ ਇਕ ਆਦਮੀ ਦੀ ਤਰ੍ਹਾਂ ਦਿਸਦੀ ਹਾਂ। ਮੈਂ ਬਦਸੂਰਤ ਹਾਂ। ਮੈਂ ਮੋਟੀ ਹਾਂ, ਮੈਂ ਵੀ ਮਸਕੂਲਰ ਹਾਂ। ਮੇਰੀ ਆਪਣੀ ਕੋਈ ਉਪਲੱਬਧੀ ਨਹੀਂ ਹੈ। ਮੈਂ ਸਿਰਫ ਆਪਣੇ ਆਖਰੀ ਨਾਂ ਦੇ ਕਾਰਣ ਸਫਲ ਹਾਂ। ਮੈਂ ਪਲਾਸਟਿਕ ਦੀ ਤਰ੍ਹਾਂ ਦਿਸਦੀ ਹਾਂ ਪਰ 33 ਸਾਲ ਵਿਚ ਹੁਣ ਪਹਿਲੀ ਵਾਰ ਮੈਂਆਪਣੀ ਤਵਜਾ ਵਿਚ ਆਤਮਵਿਸ਼ਵਾਸ, ਸੈਕਸੀ, ਮਜ਼ਬੂਤ ਤੇ ਰਾਣੀ ਦੀ ਤਰ੍ਹਾਂ ਮਹਿਸੂਸ ਕਰ ਰਹੀ ਹਾਂ। ਹਾਂ, ਮੇਰੇ ਕੋਲ ਚੰਗੇ ਦਿਨ ਤੇ ਬੁਰੇ ਹਨ ਪਰ ਅਸੁਰੱਖਿਅਤ ਲੋਕਾਂ ਨੂੰ ਆਤਮ-ਵਿਸ਼ਵਾਸ ਮਹਿਸੂਸ ਕਰਵਾਉਣ ਲਈ ਦੂਜਿਆਂ ਨੂੰ ਨੀਵਾਂ ਦਿਖਾਉਣ ਦੇ ਲਈ ਬਹਾਨੇ ਬਣਾਉਣਾ ਪੈਂਦੇ ਹਨ। ਕ੍ਰਿਪਾ ਕਰਕੇ ਦੂਜਿਆਂ ਦੇ ਵਿਚਾਰ ਨੂੰ ਆਪਣੀ ਸਫਲਤਾ ਦੇ ਰਸਤੇ ਵਿਚ ਨਾ ਆਉਣ ਦਿਉ। ਵਿਸ਼ਵਾਸ ਇਕ ਕਮਰੇ ਵਿਚ ਹੀ ਬੈਠੇ ਰਹਿਣ 'ਤੇ ਨਹੀਂ ਮਿਲਦਾ, ਇਹ  ਸੋਚ ਕੇ ਤੁਸੀਂ ਹਰ ਕਿਸੇ ਤੋਂ ਬਿਹਤਰ ਹੋ, ਇਹ ਇਕ ਕਮਰੇ ਵਿਚ ਚੱਲ ਰਿਹਾ ਹੈ ਤੇ ਖੁਦ ਦੀ ਤੁਲਨਾ ਕਰਨ ਲਈ ਨਹੀਂ ਹੈ। ਅਸੀਂ ਸਾਰੇ ਆਪਣੇ-ਆਪਣੇ ਸੁਪਰ ਹੀਰੋ ਹਾਂ।

PunjabKesari

ਚਾਰਲੋਟ ਦੇ ਇਸ ਫੈਸਲੇ ਦੀ ਬਾਅਦ 'ਚ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋਈ। ਇਕ ਫੈਨਜ਼ ਨੇ ਲਿਖਿਆ, ''ਤੁਸੀਂ ਅੰਦਰ ਤੇ ਬਾਹਰ ਤੋਂ ਸੁੰਦਰ ਹੋ ਤੇ ਤੁਹਾਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਹਨ। ਮੈਨੂੰ ਖੁਸ਼ੀ ਹੈ ਕਿ ਤੁਸੀਂ ਅੰਤ ਵਿਚ ਆਪਣੇ ਆਪ ਨੂੰ ਰਾਣੀ ਦੀ ਤਰ੍ਹਾਂ ਦੇਖ ਰਹੇ ਹੋ।'' ਇਕ ਹੋਰ ਨੇ ਲਿਖਿਆ, ''ਤੁਸੀਂ ਬਹੁਤ ਸੁੰਦਰ ਹੋ। ਸਾਨੂੰ ਤੁਹਾਡੇ 'ਤੇ ਮਾਣ ਹੈ।'' ਇਕ ਨੇ ਲਿਖਿਆ, ''ਤੁਸੀਂ ਸੁੰਦਰ ਹੋ। ਮੈਂ ਦੱਸ ਸਕਦਾ ਹਾਂ ਕਿ ਤੁਸੀਂ ਆਪਣੀ ਤਵੱਚਾ ਦੇ ਕਾਰਣ ਵੱਧ ਆਸਵੰਦ ਹੋ ਤੇ ਇਹ ਅਸਲ ਵਿਚ ਦੇਖਣ ਵਿਚ ਕਾਫੀ ਸੁੰਦਰ ਹੈ।''


Related News