ਮਹਿਲਾ ਫੈਨ ਨੇ ਛੂਹੇ ਧੋਨੀ ਦੇ ਪੈਰ, CSK ਦੇ ਕਪਤਾਨ ਦਾ ਰਿਐਕਸ਼ਨ ਕਰੇਗਾ ਹੈਰਾਨ (ਵੀਡੀਓ)

Sunday, Aug 27, 2023 - 06:40 PM (IST)

ਮਹਿਲਾ ਫੈਨ ਨੇ ਛੂਹੇ ਧੋਨੀ ਦੇ ਪੈਰ, CSK ਦੇ ਕਪਤਾਨ ਦਾ ਰਿਐਕਸ਼ਨ ਕਰੇਗਾ ਹੈਰਾਨ (ਵੀਡੀਓ)

ਸਪੋਰਟਸ ਡੈਸਕ : ਮਹਿੰਦਰ ਸਿੰਘ ਧੋਨੀ ਭਾਵੇਂ ਹੀ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ ਪਰ ਅਕਸਰ ਉਨ੍ਹਾਂ ਦੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਧੋਨੀ ਦੀ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਮਹਿਲਾ ਫੈਨ ਉਨ੍ਹਾਂ ਦੇ ਪੈਰ ਛੂਹਦੀ ਨਜ਼ਰ ਆ ਰਹੀ ਹੈ। ਇਸ 'ਤੇ ਧੋਨੀ ਦੀ ਪ੍ਰਤੀਕਿਰਿਆ ਵੀ ਆਉਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਨੌਜਵਾਨ ਨੇ ਤੋੜ 'ਤਾ Bruce Lee ਦਾ ਰਿਕਾਰਡ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

ਇਹ ਵੀਡੀਓ ਰਾਂਚੀ ਦਾ ਹੈ ਜਿੱਥੇ ਇਕ ਔਰਤ ਪ੍ਰਸ਼ੰਸਕ ਧੋਨੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪੈਰ ਛੂਹ ਰਹੀ ਹੈ। ਐਮ. ਐਸ. ਧੋਨੀ ਨੇ ਹਰ ਕਿਸੇ ਦੀ ਤਰ੍ਹਾਂ ਹੱਥ ਹਿਲਾ ਕੇ ਅਤੇ ਮੁਸਕਰਾਹਟ ਨਾਲ ਜਵਾਬ ਦੇ ਕੇ ਆਪਣੀ ਨਿਮਰਤਾ ਦਿਖਾਈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਧੋਨੀ ਨੇ ਮੁਸਕਰਾਉਂਦੇ ਹੋਏ ਕਿਹਾ, 'ਹੇ ਹੱਥ ਮਿਲਾਓ'।

ਇਹ ਵੀ ਪੜ੍ਹੋ : ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ 5 ਖਿਡਾਰੀਆਂ ਨੇ ਨਹੀਂ ਦਿੱਤਾ ਯੋ-ਯੋ  ਟੈਸਟ, ਪੂਰੀ ਲਿਸਟ ਹੋਈ ਲੀਕ

ਧੋਨੀ 2007 ਵਿੱਚ ਟੀ-20 ਵਿਸ਼ਵ ਕੱਪ, 2011 ਵਿੱਚ ਵਨ-ਡੇ ਕ੍ਰਿਕਟ ਵਿਸ਼ਵ ਕੱਪ ਅਤੇ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤਣ ਦੇ ਨਾਲ ਤਿੰਨੋਂ ਆਈ. ਸੀ. ਸੀ. ਟਰਾਫੀਆਂ ਜਿੱਤਣ ਵਾਲੇ ਇਕਲੌਤੇ ਕਪਤਾਨ ਹਨ। ਧੋਨੀ ਨੇ 15 ਅਗਸਤ 2020 ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਦੋਂ ਤੋਂ ਉਹ ਸਿਰਫ਼ ਆਈ.ਪੀ.ਐਲ. ਹੀ ਖੇਡਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News