ਫੈਡਰਰ ਦੀ ਵਿੰਬਲਡਨ ''ਚ 99ਵੀਂ ਜਿੱਤ ਤੇ 17ਵਾਂ ਕੁਆਟਰਫਾਈਨਲ

07/09/2019 1:06:02 AM

ਲੰਡਨ— ਗ੍ਰਾਸ ਕੋਟਰ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਾਲ ਦੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਸੋਮਵਾਰ ਨੂੰ ਇਟਲੀ ਦੇ ਮਾਤਿਯੋ ਬੇਨੇਟਿਨੀ ਨੂੰ ਲਗਾਤਾਰ ਸੈੱਟਾਂ 'ਚ 6-1, 6-2, 6-2 ਨਾਲ ਹਰਾ ਕੇ ਕੁਆਟਰਫਾਈਨਲ 'ਚ ਜਗ੍ਹਾ ਬਣਾ ਲਈ। ਦੂਜੀ ਸੀਡ ਤੇ ਇੱਥੇ ਅੱਠ ਵਾਰ ਦੇ ਚੈਂਪੀਅਨ ਫੈਡਰਰ ਨੇ 17ਵੀਂ ਸੀਡ ਬੇਨੇਟਿਨੀ ਨਾਲ ਮੁਕਾਬਲਾ ਸਿਰਫ ਇਕ ਘੰਟੇ 14 ਮਿੰਟ 'ਚ ਜਿੱਤ ਲਿਆ। 

PunjabKesari
ਫੈਡਰਰ ਦੀ ਵਿੰਬਲਡਨ 'ਚ ਇਹ 99ਵੀਂ ਜਿੱਤ ਹੈ ਤੇ ਉਹ 17ਵੀਂ ਵਾਰ ਵਿੰਬਲਡਨ ਦੇ ਕੁਆਟਰਫਾਈਨਲ 'ਚ ਪਹੁੰਚੇ ਹਨ। ਫੈਡਰਰ ਹੁਣ ਆਲ ਇੰਗਲੈਂਡ ਕਲੱਬ 'ਤੇ ਆਪਣੀ 100ਵੀਂ ਜਿੱਤ ਹਾਸਲ ਕਰਨ ਤੋਂ ਇਕ ਜਿੱਤ ਦੂਰ ਰਹਿ ਗਏ ਹਨ। ਫੇਡਰਰ ਤੇ ਬੇਨੇਟਿਨੀ 'ਚ ਇਹ ਮੁਕਾਬਲਾ ਸੀ ਤੇ ਇਤਾਲਵੀ ਖਿਡਾਰੀ ਕੋਲ ਸਿਵਸ ਮਾਸਟਰ ਦੇ ਮਾਸਟਰ ਕਲਾਸ ਦਾ ਕੋਈ ਜਵਾਬ ਨਹੀਂ ਸੀ। ਇਸ ਜਿੱਤ ਦੇ ਨਾਲ ਫੈਡਰਰ ਦਾ ਇਸ ਸੈਸ਼ਨ 'ਚ 36-4 ਦਾ ਰਿਕਾਰਡ ਹੋ ਗਿਆ ਹੈ।


Gurdeep Singh

Content Editor

Related News