ਸਰਪ੍ਰਾਈਜ਼ ਪਾਰਟੀ ''ਚ ਡਰੀ ਟੈਨਿਸ ਸਟਾਰ ਯੂਜਿਨੀ ਬੁਕਾਰਡ

02/29/2020 7:47:11 PM

ਨਵੀਂ ਦਿੱਲੀ : ਕੈਨੇਡਾ ਦੀ ਗਲੈਮਰਸ ਟੈਨਿਸ ਸਟਾਰ ਯੂਜਿਨੀ ਬੁਕਾਰਡ ਖੇਡ ਮੈਦਾਨ 'ਤੇ ਲਗਾਤਾਰ ਪਿਛੜਦੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਉਸ ਨੇ ਅਮਰੀਕਾ ਵਿਚ ਵਿਸ਼ੇਸ਼ ਕੋਚ ਦੀ ਦੇਖ-ਰੇਖ ਵਿਚ ਤਿਆਰੀ ਕਰਨ ਦਾ ਫੈਸਲਾ ਕੀਤਾ ਹੈ। ਲਾਸ ਵੇਗਾਸ ਵਿਚ ਪਿਛਲੇ ਹਫਤੇ ਜਦੋਂ ਉਹ ਆਪਣੇ ਫਲੈਟ ਪਰਤੀ ਤਾਂ ਅੰਦਰੋਂ ਕੁਝ ਆਵਾਜ਼ਾਂ ਸੁਣ ਕੇ ਉਹ ਬੁਰੀ ਤਰ੍ਹਾਂ ਨਾਲ ਡਰ ਗਈ। ਕਿਸੇ ਤਰ੍ਹਾਂ ਉਸ਼ ਨੇ ਦਰਵਾਜ਼ਾ ਖੋਲਿਆ ਤਾਂ ਉਥੇ ਮਾਮਲਾ ਹੀ ਵੱਖਰਾ ਸੀ।

 

View this post on Instagram

this is the face of a terrified human. my friends scared the ABSOLUTE crap out of me for an early birthday surprise. i hate/love them. swipe to see me completely lose it 😂😂🙈🙈

A post shared by Genie Bouchard (@geniebouchard) on

ਦਰਅਸਲ ਉਸਦੇ ਦੋਸਤਾਂ ਨੇ ਕੁਝ ਦਿਨ ਪਹਿਲਾਂ ਹੀ ਬੁਕਾਰਡ ਲਈ ਸਪ੍ਰਾਈਜ਼ ਜਨਮ ਦਿਨ ਪਾਰਟੀ ਦਾ ਆਯੋਜਨ ਕੀਤਾ ਸੀ। ਉਨ੍ਹਾਂ ਨੇ ਸੁਨਹਿਰੀ ਗਬਾਰਿਆਂ ਨਾਲ ਯੂਜਿਨੀ ਦਾ ਪੂਰਾ ਫਲੈਟ ਸਜਾਇਆ ਤੇ ਬਿਹਤਰੀਨ ਕੇਕ, ਸ਼ੈਂਪੇਨ ਤੇ ਫੁੱਲਾਂ ਨਾਲ ਮਸਤੀ ਭਰੇ ਅੰਦਾਜ਼ ਵਿਚ ਛੋਟਾ ਆਯੋਜਨ ਕੀਤਾ ਸੀ। ਯੂਜਿਨੀ ਨੇ ਪਹਿਲਾਂ ਆਪਣੀ ਡਰਾਉਣੀ ਚੇਹਰੇ ਵਾਲੀ ਫੋਟੋ ਪੋਸਟ ਕੀਤਾ। ਇਸ ਦੇ ਨਾਲ ਹੀ ਉਸ ਨੇ 2 ਵੀਡੀਓਜ਼ ਵੀ ਪੋਸਟ ਕੀਤੀਆਂ। ਉਸ ਨੇ ਲਿਖਿਆ, ''ਡਰੇ ਹੋਏ ਵਿਅਕਤੀ ਦਾ ਚੇਹਰਾ ਦੇਖੋ। ਮੇਰੇ ਦੋਸਤਾਂ ਨੇ ਜਨਮ ਦਿਨ 'ਤੇ ਅਜਿਹੀ ਪਾਰਟੀ ਦੇ ਕੇ ਮੇਰੀ ਜਾਨ ਹੀ ਕੱਢ ਦਿੱਤਾ।''

PunjabKesari

ਪਿਛਲੇ ਮੰਗਲਵਾਰ ਨੂੰ ਯੂਜਿਨੀ 26 ਸਾਲ ਦੀ ਹੋ ਗਈ। ਉਸ਼ ਨੇ ਕੁਝ ਪੁਰਾਣੀਆਂ ਫੋਟੋਆਂ ਪੋਸਟ ਕਰਦੇ ਹੋਏ ਲਿਖਿਆ, ''ਮੈਂ ਪੁਰਾਣੀਆਂ ਫਾਲਤੂ ਦੀਆਂ ਫੋਟੋਆਂ ਪੋਸਟ ਕਰਨ ਦੀ ਸੋਚੀ ਹੈ। ਮੈਂ ਕੁਝ ਵੀ ਕਰ ਸਕਦੀ ਹਾਂ। ਆਖਿਰ ਇਹ ਮੇਰਾ ਜਨਮ ਦਿਨ ਹੈ। ਇਸ ਤੋਂ ਪਹਿਲਾਂ ਯੂਜਿਨੀ ਨੇ ਸੈਲਫੀ ਪੋਸਟ ਕਰਦੇ ਹੋਏ ਲਿਖਿਆ, ''ਦਿਨ ਵਿਚ ਸੈਫਲੀ ਦੋਸਤਾਂ ਨੂੰ ਦੂਰ ਰੱਖਣ ਲਈ ਕਾਫੀ ਹੈ।'' ਇੰਸਟਾਗ੍ਰਾਮ 'ਤੇ ਉਸ਼ਦੇ ਫਾਲੋਅਰਸ ਦੀ ਦੀ ਗਿਣਤੀ 21 ਲੱਖ ਤੋਂ ਵੀ ਵੱਧ ਹੈ। ਉਸਦਾ ਰੋਮਾਂਸ ਕੋਨੋਰ ਡੇਵਿਸ ਦੇ ਨਾਲ ਅਫੇਅਰ ਚੱਲ ਰਿਹਾ ਹੈ।

PunjabKesari


Related News