ਕੋਰੋਨਾ ਵਾਇਰਸ ਦਾ ਡਰ, ਇਟਲੀ ਵਿਚ ਫੁੱਟਬਾਲ ਮੈਚਾਂ ਦੌਰਾਨ ਸਟੇਡੀਅਮ 'ਚ ਨਹੀਂ ਹੋਣਗੇ ਦਰਸ਼ਕ

02/25/2020 1:22:12 PM

ਰੋਮ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਤਾਲਵੀ ਸੇਰੀ ਏ ਅਤੇ ਯੂਰੋਪਾ ਲੀਗ ਦੇ ਆਗਾਮੀ ਮੈਚ ਬੰਦ ਸਟੇਡੀਅਮਾਂ ਵਿਚ ਖੇਡੇ ਜਾਣਗੇ ਅਤੇ ਇਸ ਨੂੰ ਦੇਖਣ ਲਈ ਕੋਈ ਵੀ ਦਰਸ਼ਕ ਮੌਜੂਦ ਨਹੀਂ ਹੋਵੇਗਾ। ਇਟਲੀ ਦੇ ਖੇਡ ਮੰਤਰੀ ਵਿਨਸੇਂਜੋ ਸਪੈਡਾਫੋਰਾ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਹ ਕਿਹਾ, ''ਖੇਡ ਜਗਤ ਦੀ ਮੰਗ ਅਤੇ ਇਹ ਜਾਣਦੇ ਹੋਏ ਕਿ ਉੱਤਰੀ ਇਟਲੀ ਦੇ 6 ਖੇਤਰਾਂ ਵਿਚ ਜਨਤਾ ਲਈ ਖੇਡ ਆਯੋਜਨਾਂ 'ਤੇ ਪਾਬੰਦੀ ਜਾਰੀ ਹੈ। ਅਸੀਂ ਬੰਦ ਦਰਵਾਜ਼ਿਆਂ ਦੇ ਅੰਦਰ ਮੈਚਾਂ ਦਾ ਆਯੋਜਨ ਕਰਨ 'ਤੇ ਸਹਿਮਤੀ ਜਤਾਈ ਹੈ।''

PunjabKesari

ਇੰਟਰ ਮਿਲਾਨ ਨੇ ਵੀ ਐਲਾਨ ਕੀਤਾ ਕਿ ਲੁਡੋਗੋਰੇਟਸ ਖਿਲਾਫ ਹੋਣ ਵਾਲੇ ਯੂਰੋਪਾ ਲੀਗ ਦੇ ਉਸ ਦੇ ਮੈਚ ਦੌਰਾਨ ਕਈ ਵੀ ਦਰਸ਼ਕ ਸਟੇਡੀਅਮ ਵਿਚ ਮੌਜੂਦ ਨਹੀਂ ਰਹੇਗਾ। ਖੇਡ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਸੇਰੀ ਏ ਦੇ ਹਫਤੇ ਦੇ ਅੰਤ ਵਿਚ ਹੋਣ ਵਾਲੇ ਕਿਨ੍ਹਾਂ ਮੈਚਾਂ ਤੋਂ ਦਰਸ਼ਕਾਂ ਨੂੰ ਬੈਨ ਕੀਤਾ ਗਿਆ ਹੈ।


Related News