ਮਨਵੀਰ ਦੇ ਗੋਲ ਨਾਲ FC ਨੇ ਨਾਰਥ ਈਸਟ ਯੂਨਾਈਟਡ ਨੂੰ ਬਰਾਬਰੀ ''ਤੇ ਰੋਕਿਆ
Saturday, Nov 02, 2019 - 01:15 AM (IST)

ਗੁਹਾਟੀ— ਮਨਵੀਰ ਸਿੰਘ ਨੇ ਇੰਜਰੀ 'ਚ ਕੀਤੇ ਗੋਲ ਨਾਲ ਐੱਫ. ਸੀ. ਗੋਆ ਨੇ ਸ਼ੁੱਕਰਵਾਰ ਨੂੰ ਇੰਡੀਅਨ ਸੁਪਰ ਲੀਗ ਦੇ ਮੈਚ 'ਚ ਨਾਰਥ ਈਸਟ ਯੂਨਾਈਟਡ ਐੱਫ. ਸੀ. ਨੂੰ 2-2 ਨਾਲ ਬਰਾਬਰੀ 'ਤੇ ਰੋਕ ਦਿੱਤਾ। ਐੱਫ. ਸੀ. ਗੋਆ ਨੇ ਆਪਣੇ ਪਿਛਲੇ ਮੈਚ 'ਚ ਬੈਂਗਲੁਰੂ ਨਾਲ ਵੀ 1-1 ਨਾਲ ਡਰਾਅ 'ਤੇ ਰੋਕਿਆ ਸੀ। ਐੱਫ. ਸੀ. ਗੋਆ ਵਲੋਂ ਬੋਮੋਸ (31ਵੇਂ ਮਿੰਟ) ਤੇ ਮਨਵੀਰ ਨੇ ਗੋਲ ਕੀਤੇ ਜਦਕਿ ਨਾਰਥ ਈਸਟ ਯੂਨਾਈਟਡ ਵਲੋਂ ਦੂਜੇ ਹਾਫ 'ਚ ਅਸਾਮੋਹ ਝਾਨ (54ਵੇਂ ਮਿੰਟ) ਤੇ ਰਿਡੀਮ ਤਲਾਂਗ (74ਵੇਂ ਮਿੰਟ) 'ਚ ਗੋਲ ਕੀਤੇ।