ਐੱਫ.ਸੀ. ਗੋਆ ਨੇ ਏ.ਟੀ.ਕੇ ਨੂੰ 3-0 ਨਾਲ ਹਰਾਇਆ
Friday, Feb 15, 2019 - 09:37 AM (IST)

ਮਡਗਾਂਵ— ਐੱਫ.ਸੀ. ਗੋਆ ਨੇ ਇੰਡੀਅਨ ਸੁਪਰ ਲੀਗ ਮੈਚ 'ਚ ਵੀਰਵਾਰ ਨੂੰ ਇੱਥੇ ਏ.ਟੀ.ਕੇ ਨੂੰ 3-0 ਨਾਲ ਹਰਾਇਆ। ਜੈਕੀਚੰਦ ਸਿੰਘ ਨੇ ਪਹਿਲੇ ਹੀ ਮਿੰਟ 'ਚ ਐੱਫ.ਸੀ. ਗੋਆ ਨੂੰ ਬੜ੍ਹਤ ਦਿਵਾ ਦਿੱਤੀ ਜਿਸ ਦੇ ਬਾਅਦ ਫੇਰਾਨ ਕਾਰੋਮਿਨਾਸ ਨੇ ਦੂਜੇ ਹਾਫ 'ਚ 2 ਗੋਲ ਹੋਰ ਦਾਗ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ।
ਇਸ ਦੇ ਨਾਲ ਹੀ ਕਾਰੋਮਿਨਾਸ ਗੋਲਡਨ ਬੂਟ ਦੀ ਦੌੜ 'ਚ ਬਾਰਥੋਲੋਵਮਿਊ ਓਬੇਚੇ ਨੂੰ ਪਛਾੜ ਕੇ ਚੋਟੀ 'ਤੇ ਪਹੁੰਚ ਗਿਆ। ਇਸ ਜਿੱਤ ਦੇ ਨਾਲ ਐੱਫ.ਸੀ. ਗੋਆ ਟੀਮ ਅੰਕ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ ਤੇ ਚੋਟੀ ਦੇ ਪਲੇਅ ਆਫ ਦੇ ਲਈ ਦਾਅਵਾ ਮਜ਼ਬੂਤ ਕੀਤਾ। ਏ.ਟੀ.ਕੇ. ਦੀ ਟੀਮ ਚੋਟੀ ਦੇ ਚਾਰ ਦੀ ਦੌੜ 'ਚ 6 ਅੰਕ ਪਿੱਛੇ ਹੈ ਅਤੇ ਸਿਰਫ ਦੋ ਮੈਚ ਬਚੇ ਹੋਣ ਦੇ ਕਾਰਨ ਉਸ ਦੇ ਪਲੇਅ ਆਫ 'ਚ ਜਗ੍ਹਾ ਬਣਾਉਣ ਦੀ ਸੰਭਾਵਨਾ ਕਾਫੀ ਘੱਟ ਹੈ।