ਬਿਜ਼ੀ ਸ਼ਡਿਊਲ ਕਾਰਨ ਵਨਡੇ ਸੀਰੀਜ਼ ''ਚ ਖਿਡਾਰੀਆਂ ''ਤੇ ਹਾਵੀ ਹੋ ਸਕਦੀ ਹੈ ਥਕਾਵਟ: ਮਿਚੇਲ ਸੈਂਟਨਰ

Tuesday, Nov 03, 2026 - 03:22 PM (IST)

ਬਿਜ਼ੀ ਸ਼ਡਿਊਲ ਕਾਰਨ ਵਨਡੇ ਸੀਰੀਜ਼ ''ਚ ਖਿਡਾਰੀਆਂ ''ਤੇ ਹਾਵੀ ਹੋ ਸਕਦੀ ਹੈ ਥਕਾਵਟ: ਮਿਚੇਲ ਸੈਂਟਨਰ

ਆਕਲੈਂਡ : ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਅਨੁਸਾਰ ਲਗਾਤਾਰ ਕ੍ਰਿਕਟ ਖੇਡਣ ਅਤੇ ਬਿਜ਼ੀ ਸ਼ਡਿਊਲ ਕਾਰਨ ਭਾਰਤ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਖਿਡਾਰੀਆਂ 'ਤੇ ਥਕਾਵਟ ਹਾਵੀ ਹੋ ਸਕਦੀ ਹੈ। ਸੈਂਟਨਰ ਨੇ ਦੱਸਿਆ ਕਿ ਟੀ-20 ਸੀਰੀਜ਼ ਦੌਰਾਨ ਸਫ਼ਰ ਅਤੇ ਦੇਰ ਰਾਤ ਤੱਕ ਚੱਲੇ ਮੈਚਾਂ ਕਾਰਨ ਖਿਡਾਰੀ ਪਹਿਲਾਂ ਹੀ ਥੱਕੇ ਹੋਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਫਾਰਮੈਟਾਂ ਵਿੱਚ ਖਿਡਾਰੀਆਂ ਦੇ ਵਰਕਲੋਡ ਨੂੰ ਸੰਭਾਲਣ ਲਈ ਮੈਚਾਂ ਦੌਰਾਨ ਰੋਟੇਸ਼ਨ ਪ੍ਰਣਾਲੀ ਕਾਫ਼ੀ ਅਹਿਮ ਹੋਵੇਗੀ।

ਦੋਵਾਂ ਟੀਮਾਂ ਵਿਚਾਲੇ ਇਹ ਵਨਡੇ ਸੀਰੀਜ਼ 2027 ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੀ ਤਿਆਰੀ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। 34 ਸਾਲਾ ਸੈਂਟਨਰ ਨੇ ਸੰਕੇਤ ਦਿੱਤਾ ਕਿ 34-35 ਸਾਲ ਦੀ ਉਮਰ ਵਾਲੇ ਕਈ ਨਿਊਜ਼ੀਲੈਂਡ ਖਿਡਾਰੀਆਂ ਲਈ 2027 ਵਿਸ਼ਵ ਕੱਪ ਆਖ਼ਰੀ ਟੂਰਨਾਮੈਂਟ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਵਨਡੇ ਲੜੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ 19 ਨਵੰਬਰ ਤੋਂ ਟੈਸਟ ਸੀਰੀਜ਼ ਵੀ ਖੇਡੀ ਜਾਵੇਗੀ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫ਼ਾਈ ਕਰਨ ਦੇ ਦ੍ਰਿਸ਼ਟੀਕੋਣ ਤੋਂ ਅਹਿਮ ਹੈ।


author

Tarsem Singh

Content Editor

Related News