ਉਮੇਸ਼ ਯਾਦਵ ਨੇ ਬਣਾਇਆ ਇਹ ਨਵਾਂ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

10/22/2019 5:58:07 PM

ਸਪੋਰਸਟ ਡੈਸਕ— ਭਾਰਤ ਨੇ ਰਾਂਚੀ 'ਚ ਖੇਡੇ ਗਏ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਦੱ. ਅਫਰੀਕਾ ਨੂੰ ਪਾਰੀ ਅਤੇ 202 ਦੌੜÎਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਟੈਸਟ ਇਤਿਹਾਸ 'ਚ ਪਹਿਲਾ ਮੌਕਾ ਹੈ ਜਦ ਭਾਰਤੀ ਟੀਮ ਨੇ ਦੱ. ਅਫਰੀਕਾ ਦਾ ਪੂਰੀ ਸੀਰੀਜ਼ ਤੋਂ ਸਫਾਇਆ ਕੀਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਦੱ. ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਆਪਣਾ ਦਮਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਪਹਿਲੇ ਟੈਸਟ ਤੋਂ ਬਾਹਰ ਬੈਠਣ ਵਾਲੇ ਉਮੇਸ਼ ਨੇ ਆਖਰੀ ਦੋ ਮੁਕਾਬਲਿਆਂ 'ਚ ਟੀਮ ਇੰਡੀਆ ਦੀ ਜਿੱਤ ਦੀ ਕਹਾਣੀ ਲਿੱਖਣ 'ਚ ਖਾਸ ਯੋਗਦਾਨ ਦਿੱਤਾ ਹੈ। ਉਮੇਸ਼ ਨੇ ਘਰੇਲੂ ਮੈਦਾਨ 'ਤੇ ਖੇਡਦੇ ਹੋਏ ਇਕ ਖਾਸ ਰਿਕਾਰਡ ਆਪਣੇ ਨਾਂ ਦਰਜ ਕਰਵਾ ਲਿਆ ਹੈ। ਘਰੇਲੂ ਮੈਦਾਨ 'ਚ ਲਗਾਤਾਰ 5 ਪਾਰੀਆਂ 'ਚ 3 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ।

ਅਜਿਹਾ ਕਰਣ ਵਾਲੇ ਉਮੇਸ਼ ਪਹਿਲਾਂ ਭਾਰਤੀ ਤੇਜ ਗੇਂਦਬਾਜ਼
ਉਮੇਸ਼ ਯਾਦਵ ਨੇ ਘਰੇਲੂ ਮੈਦਾਨ 'ਚ ਖੇਡ ਗਏ ਟੈਸਟ ਮੈਚਾਂ ਦੀ ਪਿੱਛਲੀਆਂ ਲਗਾਤਾਰ 5 ਪਾਰੀਆਂ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਪਿੱਛਲੀਆਂ ਲਗਾਤਾਰ 5 ਪਾਰੀਆਂ 'ਚ 3 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਦੱ. ਅਫਰੀਕਾ ਅਤੇ ਵੈਸਟਇੰਡੀਜ਼ ਖਿਲਾਫ ਭਾਰਤ ਨੂੰ ਪਾਰੀ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਵੈਸਟਇੰਡੀਜ਼ ਖਿਲਾਫ ਹੈਦਰਾਬਾਦ 'ਚ ਉਮੇਸ਼ ਨੇ ਪਹਿਲੀ ਪਾਰੀ 'ਚ 88 ਦੌੜਾਂ ਦੇ ਕੇ 6 ਵਿਕਟਾਂ ਅਤੇ ਦੂਜੀ ਪਾਰੀ 'ਚ 45 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ।

ਦੱ. ਅਫਰੀਕਾ ਖਿਲਾਫ ਵੀ ਸ਼ਾਨਦਾਰ ਪ੍ਰਦਰਸ਼ਨ
ਉਮੇਸ਼ ਨੇ  ਦੱ. ਅਫਰੀਕਾ ਖਿਲਾਫ ਦੂਜੇ ਟੈਸਟ 'ਚ ਪਹਿਲੀ ਪਾਰੀ 'ਚ 37 ਦੌੜਾਂ ਦੇ ਕੇ 3 ਅਤੇ ਦੂਜੀ ਪਾਰੀ 'ਚ 22 ਦੌੜਾਂ ਖਰਚ ਕਰ ਕੇ 3 ਵਿਕਟਾਂ ਹਾਸਲ ਕੀਤੀਆਂ। ਹੁਣ ਤੀਜੇ ਟੈਸਟ ਦੱ. ਅਫਰੀਕਾ ਰਾਂਚੀ 'ਚ ਉਸ ਨੇ ਪਹਿਲੀ ਪਾਰੀ 'ਚ 40 ਦੌੜਾਂ ਦੇ ਕੇ 3 ਵਿਕਟਾਂ ਲੈਣ ਦਾ ਕਮਾਲ ਕੀਤਾ। ਹੁਣ ਤਕ ਪਿਛਲੇ ਪੰਜ ਮੈਚਾਂ 'ਚ ਉਮੇਸ਼ ਦਾ ਪ੍ਰਦਰਸ਼ਨ 3/40, 3/22,3/37,4/45 ਅਤੇ6/88 ਰਿਹਾ ਹੈ।


Related News