ਬੁੰਦੇਸਲੀਗਾ ਸ਼ੁਰੂ ਹੋਣ ਤੋਂ ਪਹਿਲਾਂ ਸਮਰਥਕਾਂ ਨੂੰ ਮਿਲੀ ਚੇਤਾਵਨੀ, ਸਟੇਡੀਅਮਾਂ ਤੋਂ ਦੂਰ ਰਹੋ

05/12/2020 5:52:22 PM

ਬਰਲਿਨ– ਬੁੰਦੇਸਲੀਗਾ ਦੀ ਸ਼ਨੀਵਾਰ ਨੂੰ ਖਾਲੀ ਸਟੇਡੀਅਮਾਂ ਵਿਚ ਵਾਪਸੀ ਹੋਵੇਗੀ ਪਰ ਜਰਮਨ ਫੁੱਟਬਾਲ ਪ੍ਰੇਮੀਆਂ ਨੂੰ ਚੇਤਾਵਨ ਦਿੱਤੀ ਗਈ ਹੈ ਕਿ ਉਹ ਖੇਡ ਸਥਾਨਾਂ ਤੋਂ ਦੂਰ ਰਹਿਣ ਤੇ ਆਯੋਜਕਾਂ ਨੂੰ ਵੀ ਚੌਕਸ ਕੀਤਾ ਗਿਆ ਹੈ ਕੇ ਜੇਕਰ ਮੈਦਾਨ ਦੇ ਬਾਹਰ ਵੱਧ ਗਿਣਤੀ ਵਿਚ ਦਰਸ਼ਕ ਇਕੱਠੇ ਹੋ ਜਾਂਦੇ ਹਨ ਮੈਚ ਰੋਕੇ ਜਾ ਸਕਦੇ ਹਨ। ਬੁੰਦੇਸਲੀਗਾ ਦੀ ਦੋ ਮਹੀਨਿਆਂ ਬਾਅਦ ਵਾਪਸੀ ਹੋਵੇਗੀ ਤੇ ਉਹ ਯੂਰਪ ਦੀ ਹੋਰਨਾਂ ਚੋਟੀ ਦੀਆਂ ਲੀਗਾਂ ਲਈ ਮਾਰਗਦਰਸ਼ਨ ਦਾ ਕੰਮ ਕਰੇਗੀ ਪਰ ਇਸ ਵਿਚ ਕਾਫੀ ਜ਼ੋਖਿਮ ਵੀ ਹੈ। ਫੁੱਟਬਾਲ ਦੇ ਦੀਵਾਨੇ ਇਸ ਦੇਸ਼ ਵਿਚ ਦੁਨੀਆ ਵਿਚ ਸਭ ਤੋਂ ਵੱਧ ਦਰਸ਼ਕ ਸਟੇਡੀਅਮਾਂ ਵਿਚ ਪਹੁੰਚਦੇ ਹਨ, ਅਜਿਹੇ ਵਿਚ ਪ੍ਰਸ਼ੰਸਕਾਂ ਨੂੰ ਖੇਡ ਤੋਂ ਦੂਰ ਰੱਖਣਾ ਮੁਸ਼ਕਿਲ ਹੋਵੇਗਾ। ਸੈਕਸੋਨੀ ਵਿਚ ਪ੍ਰਾਂਤ ਦੇ ਇਕ ਮੰਤਰੀ ਰੋਲੈਂਡ ਵੋਲੇਰ ਨੇ ਤਾਂ ਦਰਸ਼ਕਾਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਹੈ। ਇੱਥੇ ਤੀਜੇ ਸਥਾਨ ’ਤੇ ਕਾਬਜ਼ ਆਰ. ਪੀ. ਲਿਪਜਿਗ ਸ਼ਨੀਵਾਰ ਨੂੰ ਫੀਬਰਗ ਦੀ ਮੇਜ਼ਬਾਨੀ ਕਰੇਗਾ।

PunjabKesari

ਵੋਲੇਰ ਨੇ ਕਿਹਾ,‘‘ਪ੍ਰਸ਼ੰਸਕਾਂ ਨੂੰ ਸਟੇਡੀਅਮਾਂ ਦੇ ਬਾਹਰ ਜਾਂ ਕਿਸੇ ਹੋਰ ਜਗ੍ਹਾ ਇਕੱਠੇ ਹੋਣ ਲਈ ਦਰਸ਼ਕਾਂ ਦੇ ਬਿਨਾਂ ਖੇਡੇ ਜਾ ਰਹੇ ਮੈਚਾਂ ਨੂੰ ਬਹਾਨਾ ਨਹੀਂ ਬਣਾਉਣਾ ਚਾਹੀਦਾ ਹੈ। ਅਜਿਹਾ ਹੁੰਦਾ ਹੈ ਤਾਂ ਮੈਚਾਂ ਨੂੰ ਰੋਕਿਆ ਜਾ ਸਕਦਾ ਹੈ।’’
ਜਰਮਨੀ ਵਿਚ ਲਾਕਡਾਊਨ ਤੋਂ ਪਹਿਲਾਂ ਸਿਰਫ ਇਕ ਮੈਚ ਖਾਲੀ ਸਟੇਡੀਅਮ ਵਿਚ ਖੇਡਿਆ ਗਿਆ ਸੀ। ਇਹ ਮੈਚ 11 ਮਾਰਚ ਨੂੰ ਖੇਡਿਆ ਗਿਆ ਸੀ, ਜਿਸ ਵਿਚ ਮੋਸ਼ੇਂਗਲਾਬਾਖ ਨੇ ਕੋਲੋਨ ਨੂੰ 2-1 ਨਾਲ ਹਰਾਇਆ ਸੀ ਪਰ ਤਦ ਮੋਸ਼ੇਂਗਲਾਬਾਖ ਵਿਚ ਸੈਕੜੇ ਫੁੱਟਬਾਲ ਪ੍ਰੇਮੀ ਸਟੇਡੀਅਮ ਦੇ ਬਾਹਰ ਜਮ੍ਹਾ ਹੋ ਗਏ ਸਨ। ਇੰਟ੍ਰੈਕਟ ਫ੍ਰੈਂਕਫਰਟ ਨੇ ਵੀ ਸ਼ਨੀਵਾਰ ਨੂੰ  ਗਲੈਡਬਾਖ ਵਿਰੱੁਧ ਹੋਣਵਾਲੇ ਮੈਚ ਤੋਂ ਪਹਿਲਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ। ਫ੍ਰੈਂਕਫਰਟ ਖੇਡ ਡਾਈਰੈਕਟਰ ਫ੍ਰੇਡੀ ਬੋਬਿਚ ਨੇ ਕਿਹਾ,‘‘ਅਸੀਂ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਸਟੇਡੀਅਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।’’
 


Ranjit

Content Editor

Related News