ਇਸ ਸ਼ਰਮਨਾਕ ਹਾਰ ਤੋਂ ਬਾਅਦ ਫੈਨਜ਼ ਨੇ ਸੋਸ਼ਲ਼ ਮੀਡੀਆ ਤੇ ਟੀਮ ਇੰਡੀਆ ਨੂੰ ਕੀਤਾ ਰੱਜ ਕੇ ਟ੍ਰੋਲ

2/24/2020 3:15:59 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਅਤੇ ਭਾਰਤ ਦੇ 'ਚ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ ਨਿਊਜ਼ੀਲੈਂਡ ਨੇ ਜਿੱਤ ਲਿਆ ਹੈ। ਪਹਿਲਾਂ ਟੈਸਟ ਮੈਚ 'ਚ ਭਾਰਤੀ ਟੀਮ ਵਿਰਾਟ ਕੋਹਲੀ ਦੀ ਕਪਤਾਨੀ 'ਚ ਪੂਰੀ ਤਰ੍ਹਾਂ ਨਾਲ ਬੈਕਫੁਟ 'ਤੇ ਨਜ਼ਰ ਆਈ ਅਤੇ ਮੈਚ ਚੌਥੇ ਦਿਨ ਲੰਚ ਤੋਂ ਪਹਿਲਾਂ ਹੀ 10 ਵਿਕਟਾਂ ਨਾਲ ਗੁਆ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਸੀਰੀਜ਼ 'ਚ ਵੀ ਭਾਰਤੀ ਟੀਮ 0-1 ਤੋਂ ਪਿੱਛੇ ਹੋ ਗਿਆ ਹੈ।

ਚੌਥੇ ਦਿਨ ਦੀ ਸ਼ੁਰੂਆਤ 'ਚ ਹੀ ਭਾਰਤ ਨੇ ਕੀਤਾ ਸਿਰੇਂਡਰ
ਪਹਿਲੇ ਟੈਸਟ ਮੈਚ ਦੇ ਚੌਥੇ ਹੀ ਦਿਨ ਭਾਰਤੀ ਟੀਮ ਦੀ ਦੂਜੀ ਪਾਰੀ ਜ਼ਿਆਦਾ ਦੇਰ ਨਹੀਂ ਚੱਲ ਸਕੀ ਅਤੇ 191 ਦੇ ਸਕੋਰ 'ਤੇ ਹੀ ਪਵੇਲੀਅਨ ਜਾ ਬੈਠੀ। ਇਸ ਮੈਚ 'ਚ ਚੌਥੇ ਦਿਨ ਭਾਰਤੀ ਟੀਮ ਤੀਜੇ ਦਿਨ ਦੇ ਸਕੋਰ 4 ਵਿਕਟਾਂ 'ਤੇ 144 ਦੌੜਾਂ ਤੋਂ ਅੱਗੇ ਖੇਡਣ ਉਤਰੀ। ਤੀਜੇ ਦਿਨ ਤੋਂ ਅਜੇਤੂ ਬੱਲੇਬਾਜ਼ ਅਜਿੰਕਿਆ ਰਹਾਨੇ ਅਤੇ ਹਨੂਮਾ ਵਿਹਾਰੀ ਤੋਂ ਚੌਥੇ ਦਿਨ ਮੈਚ ਨੂੰ ਲੰਬਾ ਲੈ ਜਾਣ ਦੀ ਪੂਰੀ ਉਮੀਦ ਕੀਤੀ ਜਾ ਰਹੀ ਸੀ ਪਰ ਟੀਮ ਦੇ 150 ਦੌੜਾਂ ਤੋਂ ਪਹਿਲਾਂ ਹੀ ਚੱਲਦੇ ਬਣੇ। 

ਭਾਰਤ ਨੇ ਮੈਚ 'ਚ ਪਾਰੀ ਦੀ ਹਾਰ ਨੂੰ ਤਾਂ ਬਚਾ ਲਿਆ ਪਰ ਨਿਊਜ਼ੀਲੈਂਡ ਨੂੰ ਜਿੱਤ ਲਈ ਸਿਰਫ 9 ਦੌੜਾਂ ਦਾ ਹੀ ਟੀਚਾ ਮਿਲਿਆ, ਜੋ ਉਨ੍ਹਾਂ ਨੇ ਦੂਜੇ ਹੀ ਓਵਰ 'ਚ ਹਾਸਲ ਕਰ ਲਿਆ ਅਤੇ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ । ਭਾਰਤ ਦੀ ਇਸ ਹਾਰ ਤੋਂ ਬਾਅਦ ਟਵਿਟਰ 'ਤੇ ਫੈਨਜ਼ ਕਾਫ਼ੀ ਭੜਕੇ ਨਜ਼ਰ ਆ ਰਹੇ ਹਨ ਅਤੇ ਵਿਰਾਟ ਕੋਹਲੀ ਐਂਡ ਕੰਪਨੀ ਦੀ ਰੱਜ ਕੇ ਮਜ਼ਾਕ ਬਣਾ ਰਹੇ ਹਨ। 

ਕੁਝ ਇਸ ਤਰ੍ਹਾਂ ਦੇ ਆ ਰਹੇ ਹਨ ਫੈਨਜ਼ ਦੇ ਟਵਿਟਰ 'ਤੇ ਰੀਐਕਸ਼ਨ

PunjabKesariPunjabKesariPunjabKesariPunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ