ਬਿੰਨੀ ਦੀ ਪਤਨੀ ਮਯੰਕੀ ਲੈਂਗਰ ਨੂੰ ਫੈਨਸ ਨੇ ਦਿੱਤੀ ਡੇਟ ਦੀ ਆਫਰ

Thursday, May 20, 2021 - 11:05 PM (IST)

ਬਿੰਨੀ ਦੀ ਪਤਨੀ ਮਯੰਕੀ ਲੈਂਗਰ ਨੂੰ ਫੈਨਸ ਨੇ ਦਿੱਤੀ ਡੇਟ ਦੀ ਆਫਰ

ਨਵੀਂ ਦਿੱਲੀ– ਕ੍ਰਿਕਟ ਫੈਨਸ ਵਿਚਾਲੇ ਜਿੰਨੇ ਪ੍ਰਸਿੱਧ ਖਿਡਾਰੀ ਹੁੰਦੇ ਹਨ, ਓਨੀਆਂ ਹੀ ਅੱਜ ਕੱਲ ਸਪੋਰਟਸ ਐਂਕਰ ਵੀ ਹੁੰਦੀਆਂ ਹਨ। ਲੋਕ ਆਪਣੀ ਪਸੰਦੀਦਾ ਸਪੋਰਟਸ ਐਂਕਰ ਨੂੰ ਕਾਫੀ ਨੇੜਿਓਂ ਫਾਲੋ ਕਰਦੇ ਹਨ ਪਰ ਕਦੇ-ਕਦੇ ਇਹ ਲੋਕ ਸੋਸ਼ਲ ਮੀਡੀਆ ’ਤੇ ਕੁਝ ਅਜਿਹੇ ਕੁਮੈਂਟ ਵੀ ਕਰ ਦਿੰਦੇ ਹਨ, ਜਿਨ੍ਹਾਂ ਤੋਂ ਐਂਕਰ ਵੀ ਭੜਕ ਜਾਂਦੀਆਂ ਹਨ।

ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ

PunjabKesari

PunjabKesari
ਅਜਿਹਾ ਹੀ ਕੁਝ ਮਸ਼ਹੂਰ ਸਪੋਰਟਸ ਐਂਕਰੀ ਮਯੰਕੀ ਲੈਂਗਰ ਨਾਲ ਵੀ ਹੋਇਆ। ਆਲਰਾਊਂਡਰ ਸਟੂਅਰਟ ਬਿੰਨੀ ਦੀ ਪਤਨੀ ਮੰਯਕੀ ਫੈਨਸ ਵਿਚਾਲੇ ਕਾਫੀ ਪ੍ਰਸਿੱਧ ਹੈ। ਹਾਲ ਹੀ ਵਿਚ ਇਕ ਯੂਜ਼ਰ ਨੇ ਇਕ ਟਵੀਟ ਰਾਹੀਂ ਮਯੰਤੀ ਨੂੰ ਡੇਟ ’ਤੇ ਲਿਜਾਣ ਦੀ ਗੱਲ ਕੀਤੀ। ਉਸ ਯੂਜ਼ਰ ਨੇ ਮਯੰਤੀ ਨੂੰ ਟੈਗ ਕਰਦੇ ਹੋਏ ਲਿਖਿਆ, ‘‘ਜਦੋਂ ਮੈਂ ਤੁਹਾਨੂੰ ਦੇਖਦਾ ਹਾਂ ਤਦ ਮੈਨੂੰ ਆਈ. ਪੀ. ਐੱਲ. ਦੇਖਣ ਵਿਚ ਕੋਈ ਦਿੱਕਤ ਨਹੀਂ ਹੁੰਦੀ। ਕਾਸ਼! ਮੈਂ ਇੰਨਾ ਪ੍ਰਭਾਵਸ਼ਾਲੀ ਹੁੰਦਾ ਕਿ ਤੁਹਾਨੂੰ ਡਿਨਰ ਲਈ ਲੈ ਕੇ ਜਾ ਸਕਦਾ। ਮੇਰੇ ਕੋਲ ਇਹ ਕਹਿਣ ਲਈ ਸ਼ਬਦ ਨਹੀਂ ਹਨ ਕਿ ਤੁਸੀਂ ਕਿੰਨੇ ਖੂਬਸੂਰਤ ਹੋ।’’ ਇਸ ਯੂਜ਼ਰ ਤੋਂ ਡੇਟ ਦੇ ਆਫਰ ’ਤੇ ਮਯੰਕੀ ਨੇ ਇਸ ਨੂੰ ਇਗਨੋਰ ਕਰਨ ਦੀ ਜਗ੍ਹਾ ਜਵਾਬ ਦੇਣ ਦੀ ਠਾਣੀ। ਮਯੰਤੀ ਨੇ ਆਪਣੇ ਜਵਾਬ ਵਿਚ ਲਿਖਿਆ, ‘‘ਧੰਨਵਾਦ। ਮੈਂ ਅਤੇ ਮੇਰੇ ਪਤੀ ਤੁਹਾਡੇ ਨਾਲ ਜੁੜਨਾ ਪਸੰਦ ਕਰਨਗੇ।’’

ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News