ਸਚਿਨ ਦੀ 10 ਨੰਬਰ ਦੀ ਜਰਸੀ ਸ਼ਾਰਦੁਲ ਨੂੰ ਦਿੱਤੇ ਜਾਣ ''ਤੇ ਪ੍ਰਸ਼ੰਸਕ ਨਾਰਾਜ਼

09/02/2017 10:36:24 AM

ਕੋਲੰਬੋ— ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ 10 ਨੰਬਰ ਦੀ ਜਰਸੀ ਦਾ ਕਾਫੀ ਕ੍ਰੇਜ਼ ਹੈ। ਇਸ ਦੀ ਵਜ੍ਹਾ ਵੀ ਖਾਸ ਹੈ, ਕਿਉਂਕਿ ਦਹਾਕਿਆਂ ਤੱਕ ਪ੍ਰਸ਼ੰਸਕਾਂ ਨੂੰ ਇਸ ਜਰਸੀ 'ਚ ਸਚਿਨ ਤੇਂਦੁਲਕਰ ਨੂੰ ਦੇਖਣ ਦੀ ਆਦਤ ਹੈ। ਵੀਰਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਟੀਮ 'ਚ ਡੈਬਿਊ ਕਰਨ ਵਾਲੇ ਸ਼ਾਰਦੁਲ ਠਾਕੁਰ 10 ਨੰਬਰ ਦੀ ਜਰਸੀ ਪਹਿਨ ਕੇ ਮੈਦਾਨ 'ਤੇ ਉਤਰੇ।

ਇਸ ਤੋਂ ਬਾਅਦ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪ੍ਰਸ਼ੰਸਕ ਨਾਰਾਜ਼ ਹੋ ਗਏ ਅਤੇ ਟਵਿੱਟਰ 'ਤੇ ਉਨ੍ਹਾਂ ਨੂੰ ਟ੍ਰੋਲ ਕਰਨ ਲੱਗੇ। ਕੁਝ ਪ੍ਰਸ਼ੰਸਕਾਂ ਨੇ ਸ਼ਾਰਦੁਲ ਠਾਕੁਰ ਵੱਲੋਂ 10 ਨੰਬਰ ਦੀ ਜਰਸੀ ਪਹਿਨਨ 'ਤੇ ਨਾਰਾਜ਼ਗੀ ਜਤਾਈ, ਤਾਂ ਕਿਸੇ ਨੇ ਕਿਹਾ ਕਿ ਸਚਿਨ ਤੋਂ ਇਲਾਵਾ ਕਿਸੇ ਹੋਰ ਨੂੰ ਇਹ ਹੱਕ ਨਹੀਂ ਮਿਲਣਾ ਚਾਹੀਦਾ ਹੈ। ਕੁਝ ਪ੍ਰਸ਼ੰਸਕਾਂ ਨੇ ਤਾਂ ਇਹ ਵੀ ਕਿਹਾ ਕਿ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਦੇਣਾ ਚਾਹੀਦਾ ਹੈ, ਤਾਂ ਜੋ ਕੋਈ ਹੋਰ ਖਿਡਾਰੀ ਇਸ ਨੂੰ ਨਾ ਪਹਿਨੇ।

 

 

 

 

 


ਸਚਿਨ ਦੇ ਇਕ ਪ੍ਰਸ਼ੰਸਕ ਨੇ ਟਵੀਟ ਕੀਤਾ ਕਿ ਨੰਬਰ 10 ਦੀ ਜਰਸੀ ਸਿਰਫ ਸਚਿਨ ਦੀ ਹੈ। ਇਕ ਹੋਰ ਫੈਨ ਨੇ ਟਵੀਟ ਕੀਤਾ ਕਿ ਨੰਬਰ 10 ਦੀ ਜਰਸੀ ਸਿਰਫ ਇਕ ਜਰਸੀ ਨਹੀਂ ਹੈ। ਇਸ ਨਾਲ ਬਹੁਤਿਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।


Related News