ਕੁੰਬਲੇ ਨੂੰ ਸਿਰਫ਼ ਇਕ ਗੇਂਦਬਾਜ਼ ਕਹਿਣ ''ਤੇ ਭੜਕੇ ਪ੍ਰਸ਼ੰਸਕ, ਡਲੀਟ ਕੀਤਾ ਟਵੀਟ

10/19/2017 10:02:29 AM

ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਲੈੱਗ ਸਪਿਨਰ ਅਨਿਲ ਕੁੰਬਲੇ ਮੰਗਲਵਾਰ ਨੂੰ 47 ਸਾਲ ਦੇ ਹੋ ਗਏ ਹਨ। ਇਸ ਮੌਕੇ ਸੋਸ਼ਲ ਮੀਡੀਆ 'ਤੇ ਕੁੰਬਲੇ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵਧਾਈ ਦੇਣ ਲਈ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਕਿ ਪ੍ਰਸ਼ੰਸਕ ਭੜਕ ਗਏ।
ਬੀ.ਸੀ.ਸੀ.ਆਈ. ਨੇ ਕੁੰਬਲੇ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਟੀਮ ਇੰਡੀਆ ਦਾ ਸਿਰਫ਼ ਇਕ ਸਾਬਕਾ ਗੇਂਦਬਾਜ਼ ਦੱਸਿਆ। ਇਸ ਟਵੀਟ ਤੋਂ ਬਾਅਦ ਕੁੰਬਲੇ ਨੇ ਤਾਂ ਜਨਮਦਿਨ ਦੀ ਵਧਾਈ ਦਾ ਸ਼ੁਕਰੀਆ ਕਰ ਦਿੱਤਾ, ਪਰ ਪ੍ਰਸ਼ੰਸਕ ਭੜਕ ਗਏ ਤੇ ਬੀ.ਸੀ.ਸੀ.ਆਈ. ਨੂੰ ਕੁੰਬਲੇ ਦੀਆਂ ਪ੍ਰਾਪਤੀਆਂ ਯਾਦ ਕਰਵਾਈਆਂ। ਇਕ ਪ੍ਰਸ਼ੰਸਕ ਨੇ ਟਵੀਟ ਕੀਤਾ, ''ਉਹ ਸਿਰਫ਼ ਟੀਮ ਇੰਡੀਆ ਦੇ ਕੋਚ ਤੇ ਕਪਤਾਨ ਹੀ ਨਹੀਂ ਰਹਿ ਚੁੱਕੇ ਬਲਕਿ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਹਨ।'' ਪ੍ਰਸ਼ੰਸਕਾਂ ਦੇ ਗੁੱਸੇ ਮਗਰੋਂ ਬੋਰਡ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਬੀ.ਸੀ.ਸੀ.ਆਈ. ਨੇ ਕੁੰਬਲੇ ਨੂੰ ਇਕ ਸਾਬਕਾ ਗੇਂਦਬਾਜ਼ ਦੱਸ ਕੇ ਵਧਾਈ ਦੇਣ ਵਾਲੀ ਟਵੀਟ ਡਲੀਟ ਕਰ ਕੇ ਬੋਰਡ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਨਵਾਂ ਟਵੀਟ ਕੀਤਾ ਜਿਸ 'ਚ ਉਸ ਨੂੰ ਸਾਬਕਾ ਕਪਤਾਨ ਤੇ ਲੇਜੈਂਡ ਕਹਿ ਕੇ ਸੰਬੋਧਨ ਕੀਤਾ ਗਿਆ।

 


Related News