ਫੈਨ ਨੇ ਪੁਰਾਣੇ ਮੋਬਾਈਲਸ ਨਾਲ ਬਣਾਇਆ ਕੋਹਲੀ ਦਾ ਪੋਰਟਰੇਟ, ਦੇਖੋ ਕਿਵੇਂ ਰਿਹਾ ਕਪਤਾਨ ਦਾ ਰਿਐਕਸ਼ਨ

01/05/2020 4:11:01 PM

ਨਵੀਂ ਦਿੱਲੀ : ਵਿਰਾਟ ਕੋਹਲੀ ਦੇ ਇਕ ਫੈਨ ਨੇ ਉਸ ਨੂੰ ਇਕ ਅਨੋਖਾ ਤੋਹਫਾ ਦਿੱਤਾ ਹੈ। ਰਾਹੁਲ ਨਾਂ ਦੇ ਇਸ ਫੈਨ ਨੇ ਸ਼੍ਰੀਲੰਕਾ ਨਾਲ ਟੀ-20 ਮੈਚ ਖੇਡਣ ਗੁਹਾਟੀ ਪਹੁੰਚੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਹੋਟਲ ਵਿਚ ਪਹੁੰਚ ਕੇ ਇਕ ਤਸਵੀਰ ਤੋਹਫੇ ਵਜੋਂ ਦਿੱਤੀ, ਜੋ ਪੁਰਾਣੇ ਮੋਬਾਈਲ ਫੋਨਜ਼ ਅਤੇ ਤਾਰਾਂ ਨਾਲ ਬਣੀ ਹੋਈ ਹੈ। ਇਸ ਤਸਵੀਰ ਨੂੰ ਬਣਾਉਣ ਲਈ ਰਾਹੁਲ ਨੂੰ 3 ਦਿਨ ਦਾ ਸਮਾਂ ਲੱਗਾ। ਕੋਹਲੀ ਇਹ ਤਸਵੀਰ ਦੇਖ ਕੇ ਕਾਫੀ ਖੁਸ਼ ਹੋਏ ਅਤੇ ਉਸ ਨੇ ਤਸਵੀਰ 'ਤੇ ਆਟੋਗ੍ਰਾਫ ਵੀ ਦਿੱਤਾ।

ਬੀ. ਸੀ. ਸੀ. ਆਈ. ਨੇ ਇਸ ਦੀ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ, ''ਕੋਹਲੀ ਦਾ ਪੋਰਟਰੇਟ ਉਹ ਵੀ ਪੁਰਾਣੇ ਮੋਬਾਈਲ ਫੋਨਜ਼ ਨਾਲ ਬਣਿਆ ਹੋਇਆ। ਇਕ ਫੈਨ ਆਪਣੇ ਚਹੇਤੇ ਖਿਡਾਰੀ ਲਈ ਕੀ-ਕੀ ਕਰ ਸਕਦਾ ਹੈ।''

 


Related News